ਪਟਨਾ : ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ ਵਿਚ 65 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਪੋਸਟਲ ਬੈਲੇਟ ਨਾਲ ਵੋਟ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਮਿਸ਼ਨ ਨੇ ਇਸ ਦੇ ਪਿੱਛੇ ਮੈਨਪਾਵਰ, ਕੋਵਿਡ ਮਹਾਮਾਰੀ ਦੇ ਚੱਲਦੇ ਸੁਰੱਖਿਆ ਉਪਾਅ ਦਾ ਹਵਾਲਾ ਦਿੱਤਾ ਹੈ।
ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਹੀ ਵੋਟਿੰਗ ਦੇ ਨਿਯਮਾਂ ਵਿਚ ਬਦਲਾਅ ਕੀਤਾ ਸੀ। ਇਸ ਦੇ ਤਹਿਤ 65 ਸਾਲ ਤੋਂ ਵਧੇਰੇ ਦੀ ਉਮਰ ਦੇ ਲੋਕਾਂ ਨੂੰ ਪੋਸਟਲ ਬੈਲੇਟ ਨਾਲ ਵੋਟ ਪਾਉਣ ਦੀ ਆਗਿਆ ਦਿੱਤੀ ਗਈ ਸੀ। ਇਹ ਬਦਲਾਅ ਉਦੋਂ ਕੀਤੇ ਗਏ, ਜਦੋਂ ਸਾਲ ਦੇ ਅਖੀਰ ਤੱਕ ਬਿਹਾਰ ਵਿਚ ਵਿਧਾਨਸਭਾ ਚੋਣਾਂ ਹੋਣੀਆਂ ਹਨ।
ਸੂਬੇ ਨੇ 34 ਹਜ਼ਾਰ ਵਧੇਰੇ ਪੋਲਿੰਗ ਸਟੇਸ਼ਨ ਬਣਾਏ
ਇਸ ਫੈਸਲੇ ਦੇ ਮੱਦੇਨਜ਼ਰ ਸੂਬੇ ਨੇ 34 ਹਜ਼ਾਰ ਵਧੇਰੇ ਪੋਲਿੰਗ ਸਟੇਸ਼ਨ ਬਣਾਏ ਹਨ। ਇਸ ਤੋਂ ਬਾਅਦ ਵਿਧਾਨਸਭਾ ਚੋਣਾਂ ਦੌਰਾਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1.6 ਲੱਖ ਹੋ ਜਾਵੇਗੀ। ਇਸ ਤੋਂ ਬਾਅਦ ਸੂਬੇ ਵਿਚ 1.8 ਲੱਖ ਵਧੇਰੇ ਚੋਣ ਅਧਿਕਾਰੀਆਂ ਨੂੰ ਲਿਜਾਣ ਤੇ ਵਧੇਰੇ ਗੱਡੀਆਂ ਦੀ ਲੋੜ ਵਰਗੀਆਂ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਦੀਆਂ ਚੁਣੌਤੀਆਂ ਆਉਣ ਵਾਲੀਆਂ ਉਪ-ਚੋਣਾਂ ਵਿਚ ਵੀ ਹੋਣਗੀਆਂ।
10 ਲੱਖ ਪਾਰ ਹੋਈ ਦੇਸ਼ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਗਿਣਤੀ, ਰਿਕਵਰੀ ਰੇਟ 63.25%
NEXT STORY