ਨੈਸ਼ਨਲ ਡੈਸਕ: ਜੇਕਰ ਤੁਸੀਂ ਵੀ ਘਰ ਬੈਠੇ ਆਨਲਾਈਨ ਸ਼ਾਪਿੰਗ ਕਰਨ ਦੇ ਸ਼ੌਕੀਨ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਤਿਉਹਾਰਾਂ ਦੇ ਸੀਜ਼ਨ ਦੌਰਾਨ ਈ-ਕਾਮਰਸ ਸਾਈਟਾਂ 'ਤੇ ਇਕ ਪਾਸੇ ਜਿਥੇ ਭਾਰੀ ਵਿਕਰੀ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਗਾਹਕ ਵੀ ਜ਼ੋਰਦਾਰ ਖਰੀਦਦਾਰੀ ਕਰ ਰਹੇ ਹਨ। ਆਨਲਾਈਨ ਸ਼ਾਪਿੰਗ ਕਰਨ 'ਤੇ ਇਕ ਵਿਅਕਤੀ ਨੂੰ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਵਿਅਕਤੀ ਨੇ ਆਨਲਾਈਨ ਲੈਪਟਾਪ ਮੰਗਵਾਇਆ ਸੀ, ਜਿਸ ਦਾ ਪਾਰਸਲ ਜਦੋਂ ਘਰ ਪੁੱਜਾ ਤਾਂ ਉਹ ਵੇਖ ਕੇ ਹੈਰਾਨ ਹੋ ਗਿਆ। ਡਿਲੀਵਰੀ ਬਾਕਸ 'ਚ ਲੈਪਟਾਪ ਦੀ ਥਾਂ ਸੰਗਮਰਮਰ ਦਾ ਟੁਕੜਾ ਮਿਲਣ 'ਤੇ ਉਸ ਨੂੰ 80 ਹਜ਼ਾਰ ਰੁਪਏ ਦਾ ਝਟਕਾ ਲੱਗ ਗਿਆ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਦੱਸ ਦੇਈਏ ਕਿ ਯੂਪੀ ਦੀ ਬਸਤੀ ਦੇ ਰਹਿਣ ਵਾਲੇ ਮਨੋਜ ਸਿੰਘ ਨੇ 8 ਅਕਤੂਬਰ ਤੋਂ 15 ਅਕਤੂਬਰ ਤੱਕ ਫਲਿੱਪਕਾਰਟ 'ਤੇ ਲੱਗੀ ਆਨਲਾਈਨ ਮਹਾਸੇਲ 'ਚੋਂ ਆਪਣੇ ਬੇਟੇ ਲਈ 76,914 ਰੁਪਏ ਦਾ ਲੈਪਟਾਪ ਬੁੱਕ ਕਰਵਾਇਆ ਸੀ। ਜਦੋਂ ਡਿਲੀਵਰੀ ਬੁਆਏ ਘਰ 'ਚ ਪਾਰਸਲ ਦੀ ਡਿਲੀਵਰੀ ਕਰਨ ਆਇਆ ਸੀ। ਮਨੋਜ ਸਿੰਘ ਨੇ ਜਦੋਂ ਪਾਰਸਲ ਖੋਲ੍ਹਿਆ ਤਾਂ ਉਸ ਵਿੱਚ ਸੰਗਮਰਮਰ ਦਾ ਇੱਕ ਵੱਡਾ ਟੁਕੜਾ ਪਿਆ ਹੋਇਆ ਸੀ। ਇਹ ਦੇਖ ਕੇ ਮਨੋਜ ਸਿੰਘ ਅਤੇ ਉਸ ਦੇ ਨਾਲ ਬੈਠੇ ਹੋਰ ਲੋਕ ਵੀ ਹੈਰਾਨ ਰਹਿ ਗਏ। ਇਸ ਮਾਮਲੇ ਦੇ ਸਬੰਧ 'ਚ ਅਜੇ ਤੱਕ ਰਿਫੰਡ ਮਿਲਣ ਦੀ ਕੋਈ ਜਾਣਕਾਰੀ ਨਹੀਂ ਮਿਲੀ।
ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਧੋਖਾਧੜੀ ਦਾ ਸ਼ਿਕਾਰ ਹੋਏ ਮਨੋਜ ਸਿੰਘ ਨੇ ਦੱਸਿਆ ਕਿ ਉਸ ਨੇ 7 ਅਕਤੂਬਰ ਨੂੰ ਲੈਪਟਾਪ ਆਰਡਰ ਕੀਤਾ ਸੀ, ਜਿਸ ਦੀ ਕੀਮਤ ਕਰੀਬ 1 ਲੱਖ 3 ਹਜ਼ਾਰ ਰੁਪਏ ਸੀ। ਸਕੀਮ ਤਹਿਤ ਅਸੀਂ ਆਰਡਰ ਦੇ ਸਮੇਂ ਹੀ 76914 ਰੁਪਏ ਦਾ ਭੁਗਤਾਨ ਕੀਤਾ ਸੀ। ਡਿਲੀਵਰੀ ਦੇ ਸਮੇਂ ਸਾਨੂੰ ਡੱਬੇ ਵਿੱਚ ਇੱਕ ਪੱਥਰ ਮਿਲਿਆ। ਡਿਲੀਵਰੀ ਬੁਆਏ ਨੇ ਵੀਡੀਓ ਵੀ ਬਣਾਈ ਹੈ। ਮਨੋਜ ਨੇ ਦੱਸਿਆ ਕਿ ਮੈਂ ਬਹੁਤ ਦੁਖੀ ਹਾਂ, ਆਰਡਰ ਵਾਪਸ ਭੇਜ ਦਿੱਤਾ ਗਿਆ ਹੈ। ਕੰਪਨੀ ਨੂੰ ਵਾਰ-ਵਾਰ ਆਰਡਰ ਕੈਂਸਲ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਰਿਫੰਡ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਅਮਿਤਾਭ ਬੱਚਨ ਨੂੰ ਕੀਤੀ ਖ਼ਾਸ ਅਪੀਲ, ਅੱਗਿਓਂ ਬਿੱਗ ਬੀ ਨੇ ਜਤਾਈ ਅਸਮਰੱਥਾ
NEXT STORY