ਨਵੀਂ ਦਿੱਲੀ (ਭਾਸ਼ਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਗੁਜਰਾਤ ’ਚ ਆਗਾਮੀ ਰਣ ਉਤਸਵ ਤੇ ‘ਸਟੈਚੂ ਆਫ ਯੂਨਿਟੀ’ ਵੇਖਣ ਦੀ ਅਪੀਲ ਕੀਤੀ। ਅਮਿਤਾਭ ਨੇ ਪ੍ਰਧਾਨ ਮੰਤਰੀ ਦੇ ਹੁਣੇ ਜਿਹੇ ਦੇ ਉੱਤਰਾਖੰਡ ਦੇ ਜੋਲਿੰਗਕੋਂਗ ’ਚ ਭਗਵਾਨ ਸ਼ਿਵ ਦੇ ਧਾਮ ਆਦਿ ਕੈਲਾਸ਼ ਸ਼ਿਖਰ ਤੇ ਪਾਰਵਤੀ ਕੁੰਡ ਦੇ ਦੌਰੇ ਦੀ ਇਕ ਤਸਵੀਰ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝੀ ਕੀਤੀ ਅਤੇ ਕਿਹਾ–ਦੁੱਖਦਾਇਕ ਗੱਲ ਇਹ ਹੈ ਕਿ ਮੈਂ ਉੱਥੇ ਕਦੇ ਨਹੀਂ ਜਾ ਸਕਾਂਗਾ।’’
ਪ੍ਰਧਾਨ ਮੰਤਰੀ ਨੇ ਬੱਚਨ ਨੂੰ ਜਵਾਬ ਦਿੰਦਿਆਂ ਉਨ੍ਹਾਂ ਨੂੰ ਕਛ ਜਾਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਲਿਖਿਆ–‘‘ਪਾਰਵਰੀ ਕੁੰਡ ਤੇ ਜਾਗੇਸ਼ਵਰ ਮੰਦਰਾਂ ਦਾ ਮੇਰਾ ਦੌਰਾ ਅਸਲ ’ਚ ਮੰਤਰ-ਮੁਗਧ ਕਰ ਦੇਣ ਵਾਲਾ ਸੀ। ਆਉਣ ਵਾਲੇ ਹਫਤਿਆਂ ਵਿਚ ਰਣ ਉਤਸਵ ਸ਼ੁਰੂ ਹੋ ਰਿਹਾ ਹੈ ਅਤੇ ਮੈਂ ਤੁਹਾਨੂੰ ਕਛ ਦਾ ਦੌਰਾ ਕਰਨ ਦੀ ਅਪੀਲ ਕਰਾਂਗਾ। ਸਟੈਚੂ ਆਫ ਯੂਨਿਟੀ ਦਾ ਤੁਹਾਡਾ ਦੌਰਾ ਵੀ ਅਜੇ ਬਾਕੀ ਹੈ।’’

ਅੱਜ ਪੱਛਮੀ ਬੰਗਾਲ ਦੌਰੇ 'ਤੇ ਅਮਿਤ ਸ਼ਾਹ, ਦੁਰਗਾ ਪੂਜਾ ਪੰਡਾਲ ਦਾ ਕਰਨਗੇ ਉਦਘਾਟਨ
NEXT STORY