ਰਾਜਕੋਟ- ਗੁਜਰਾਤ ਦੇ ਰਾਜਕੋਟ ਸ਼ਹਿਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਜੌਹਰੀ ਪਰਿਵਾਰ ਦੇ 9 ਮੈਂਬਰਾਂ ਨੇ ਆਰਥਿਕ ਤੰਗੀ ਕਾਰਨ ਕੀਟਨਾਸ਼ਕ ਦਾ ਸੇਵਨ ਕਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖ਼ਬਰਾਂ ਮੁਤਾਬਕ ਇਸ ਪਰਿਵਾਰ ਨੂੰ ਮੁੰਬਈ ਦੇ ਕੁਝ ਕਾਰੋਬਾਰੀਆਂ ਤੋਂ ਕਰੀਬ 2 ਕਰੋੜ ਰੁਪਏ ਵਾਪਸ ਲੈਣੇ ਹਨ ਪਰ ਉਹ ਦੇ ਨਹੀਂ ਰਹੇ ਹਨ। ਅਜਿਹੇ ਵਿਚ ਪਰਿਵਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਗੁੰਦਾਵਾੜੀ ਇਲਾਕੇ ’ਚ ਰਹਿਣ ਵਾਲੇ ਪਰਿਵਾਰ ਦੇ ਮੈਂਬਰਾਂ ਨੇ ਸ਼ੁੱਕਰਵਾਰ ਰਾਤ ਨੂੰ ਖੁਦਕੁਸ਼ੀ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਖੁਦ ਐਂਬੂਲੈਂਸ ਬੁਲਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਅਮਿਤ ਸ਼ਾਹ ਬੋਲੇ- ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦੈ
ਖੁਦਕੁਸ਼ੀ ਦੀ ਕੋਸ਼ਿਸ਼ ਦੀ ਵਜ੍ਹਾ ਦੱਸਦੇ ਹੋਏ ਭਗਤੀਨਗਰ ਥਾਣੇ ਦੇ ਇੰਸਪੈਕਟਰ ਮਯੁਰਧਵਜ ਸਰਵੇਆ ਨੇ ਦੱਸਿਆ ਕਿ ਪਰਿਵਾਰ ਨੇ ਪਿਛਲੇ ਸਾਲ ਮੁੰਬਈ ਦੇ ਦੋ ਕਾਰੋਬਾਰੀਆਂ ਨੂੰ ਲੱਗਭਗ 2 ਕਰੋੜ ਰੁਪਏ ਦੇ 3 ਕਿਲੋ ਸੋਨੇ ਦੇ ਗਹਿਣੇ ਵੇਚੇ ਸਨ। ਜਿਸ ਦਾ ਪੈਸਾ ਉਨ੍ਹਾਂ ਕਾਰੋਬਾਰੀਆਂ ਨੇ ਅਜੇ ਤੱਕ ਨਹੀਂ ਚੁਕਾਇਆ। ਅਜਿਹੇ ਵਿਚ ਧੋਖਾਧੜੀ ਤੋਂ ਪਰੇਸ਼ਾਨ ਹੋ ਕੇ ਪਰਿਵਾਰ ਦੇ ਮੈਂਬਰਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਕੀਟਨਾਸ਼ਕ ਦਾ ਸੇਵਨ ਕਰਨ ਵਾਲਿਆਂ ਵਿਚ ਇਕ 8 ਸਾਲ ਦਾ ਬੱਚਾ ਅਤੇ ਇਕ 67 ਸਾਲ ਦੀ ਔਰਤ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੇ YouTube ਚੈਨਲ 'ਤੇ ਸੇਵਾਵਾਂ ਬਹਾਲ, ਇਸ ਕਾਰਨ ਹੋਇਆ ਸੀ 'ਹੈਕ'
ਪਰਿਵਾਰ ਦੇ ਮੈਂਬਰ ਅਤੇ ਜੌਹਰੀ ਕਾਰੋਬਾਰ ਵਿਚ ਸਾਂਝੇਦਾਰ ਕੇਤਨ ਅਡੇਸਰਾ ਨੇ ਮੀਡੀਆ ਕਰਮੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੰਬਈ ਦੇ ਕਾਰੋਬਾਰੀਆਂ ਨੇ ਦੀਵਾਲੀ 2023 ਤੱਕ ਗਹਿਣਿਆਂ ਦੀ ਪੇਮੈਂਟ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ ਹਨ। ਅਜਿਹੇ ਵਿਚ ਇਹ ਪਰਿਵਾਰ ਖ਼ੁਦ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਿਆ ਹੈ ਅਤੇ ਆਪਣੇ ਬੈਂਕ ਦੇ ਲੋਨ ਦੀਆਂ ਕਿਸ਼ਤਾਂ ਨਹੀਂ ਦੇਣ ਪਾ ਰਿਹਾ ਹੈ। ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਪਰਿਵਾਰ ਨੇ ਇਕੱਠਿਆਂ ਇੰਨਾ ਵੱਡਾ ਕਦਮ ਚੁੱਕਣ ਦੀ ਹਿੰਮਤ ਕਰ ਲਈ। ਓਧਰ ਪੁਲਸ ਅਧਿਕਾਰੀ ਸਰਵੈਯਾ ਨੇ ਕਿਹਾ ਕਿ ਇਸ ਮਾਮਲੇ ਵਿਚ ਮੁੰਬਈ ਦੇ ਦੋਸ਼ੀ ਕਾਰੋਬਾਰੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਦਿੱਲੀ ਦੀ ਮੁੱਖ ਮੰਤਰੀ ਬਣੀ ਆਤਿਸ਼ੀ
ਮਹੋਬਾ ’ਚ ਦਲਿਤ ਵਿਦਿਆਰਥਣ ਨਾਲ ਜਬਰ-ਜ਼ਿਨਾਹ
NEXT STORY