ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਦੁਨੀਆ ਭਰ ਦੇ ਤਮਾਮ ਦੇਸ਼ਾਂ ਦੇ ਨਾਲ-ਨਾਲ ਭਾਰਤ 'ਚ ਵੀ ਹੈ। ਵਾਇਰਸ ਨੂੰ ਰੋਕਣ ਲਈ ਲਾਈ ਗਈ ਤਾਲਾਬੰਦੀ ਕਾਰਨ ਦੇਸ਼ ਭਰ 'ਚ ਮਾਰਚ 2020 ਤੋਂ ਸਕੂਲ ਬੰਦ ਹਨ ਪਰ ਅੱਜ ਯਾਨੀ ਕਿ 19 ਅਕਤੂਬਰ ਨੂੰ ਪੂਰੇ 7 ਮਹੀਨਿਆਂ ਬਾਅਦ ਦੇਸ਼ ਦੇ ਕਈ ਸੂਬਿਆਂ 'ਚ ਸਕੂਲ ਖੁੱਲ੍ਹ ਗਏ ਹਨ। ਜਿਨ੍ਹਾਂ ਸੂਬਿਆਂ 'ਚ ਸਕੂਲ ਖੁੱਲ੍ਹੇ ਹਨ, ਉਹ ਸੂਬੇ ਹਨ- ਪੰਜਾਬ, ਉੱਤਰ ਪ੍ਰਦੇਸ਼ ਅਤੇ ਸਿੱਕਮ। ਇਨ੍ਹਾਂ ਸੂਬਿਆਂ 'ਚ ਸਿਰਫ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਹੀ ਸਕੂਲ ਜਾ ਸਕਣਗੇ ਪਰ ਕੋਵਿਡ-19 ਲਈ ਜਾਰੀ ਕੀਤੀ ਗਈ ਦਿਸ਼ਾ-ਨਿਰਦੇਸ਼ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਜਦੋਂ ਕਿ ਦਿੱਲੀ, ਕਰਨਾਟਕ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਕੂਲ ਦੁਬਾਰਾ ਖੋਲ੍ਹਣ ਦਾ ਫੈਸਲਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਅੱਜ ਵੱਜੇਗੀ 'ਘੰਟੀ', ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ
ਆਓ ਜਾਣਦੇ ਹਾਂ ਕੀ ਨੇ ਦਿਸ਼ਾ-ਨਿਰਦੇਸ਼—
— ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਕੂਲ ਦੋ ਸ਼ਿਫਟਾਂ 'ਚ ਚੱਲਣਗੇ, ਪਹਿਲੀ ਸ਼ਿਫਟ ਵਿਚ 9ਵੀਂ ਅਤੇ 10ਵੀਂ ਦੇ ਬੱਚੇ ਅਤੇ ਦੂਜੀ ਸ਼ਿਫਟ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਆ ਸਕਣਗੇ।
— ਖ਼ਾਸ ਗੱਲ ਇਹ ਹੈ ਸਰਕਾਰ ਨੇ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਹੀ ਮਾਤਾ-ਪਿਤਾ ਦੀ ਲਿਖਤੀ ਸਹਿਮਤੀ ਨਾਲ ਹੀ ਸਕੂਲ ਜਾਣ ਦੀ ਆਗਿਆ ਹੋਵੇਗੀ।
— ਸਕੂਲਾਂ 'ਚ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਲਾਜ਼ਮੀ ਹੋਵੇਗਾ ਅਤੇ ਸੈਨੇਟਾਈਜ਼ਰ ਦੀ ਵੀ ਉੱਚਿਤ ਵਿਵਸਥਾ ਕਰਨੀ ਹੋਵੇਗੀ।
— ਇਕ ਜਮਾਤ ਵਿਚ ਸਿਰਫ 50 ਫ਼ੀਸਦੀ ਬੱਚਿਆਂ ਦੇ ਆਉਣ ਦੀ ਇਜਾਜ਼ਤ ਹੋਵੇਗੀ।
— ਬਾਕੀ 50 ਫ਼ੀਸਦੀ ਬੱਚਿਆਂ ਨੂੰ ਦੂਜੇ ਦਿਨ ਸਕੂਲ ਲਈ ਬੁਲਾਇਆ ਜਾਵੇਗਾ।
— ਕਿਸੇ ਵੀ ਵਿਦਿਆਰਥੀ ਨੂੰ ਸਕੂਲ ਆਉਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।
— ਕੰਟੇਨਮੈਂਟ ਜ਼ੋਨ ਵਿਚ ਰਹਿਣ ਵਾਲੇ ਬੱਚਿਆਂ, ਅਧਿਆਪਕਾਂ ਨੂੰ ਸਕੂਲ ਆਉਣ ਦੀ ਆਗਿਆ ਨਹੀਂ ਹੈ।
— ਜੇਕਰ ਕਿਸੇ ਬੱਚੇ, ਅਧਿਆਪਕ ਜਾਂ ਫਿਰ ਕਿਸੇ ਕਾਮੇ ਨੂੰ ਬੁਖ਼ਾਰ ਜਾਂ ਜੁਕਾਮ ਹੈ ਤਾਂ ਉਹ ਵੀ ਸਕੂਲ ਨਹੀਂ ਆਵੇਗਾ।
— ਜਮਾਤ ਵਿਚ ਇਕ ਬੈਂਚ 'ਤੇ ਸਿਰਫ ਇਕ ਬੱਚੇ ਦੇ ਬੈਠਣ ਦੀ ਆਗਿਆ ਹੋਵੇਗੀ।
— ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
— ਸਕੂਲ 'ਚ ਕੋਵਿਡ-19 ਨਾਲ ਸੰਬੰਧਤ ਸਾਰੇ ਨਿਯਮਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਾਏ ਜਾਣਗੇ।
— ਪਖ਼ਾਨਿਆਂ ਦੀ ਸਾਫ-ਸਫਾਈ ਦਾ ਖ਼ਾਸ ਧਿਆਨ ਦਿੱਤਾ ਜਾਵੇਗਾ।
— ਇਸ ਤੋਂ ਇਲਾਵਾ ਸਕੂਲ ਵਿਚ ਐਂਟਰੀ ਕਰਦੇ ਸਮੇਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਾਮਿਆਂ ਦੀ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ।
— ਫਰਨੀਚਰ, ਸਟੇਸ਼ਨਰੀ, ਕੈਂਟੀਨ, ਲੈਬ ਦੇ ਨਾਲ ਹੀ ਪੂਰੇ ਕੰਪਲੈਕਸ ਅਤੇ ਜਮਾਤਾਂ ਨੂੰ ਰੋਜ਼ਾਨਾ ਸੈਨੇਟਾਈਜ਼ ਕਰਨਾ ਹੋਵੇਗਾ।
ਕਮਲਨਾਥ ਦੇ ਵਿਗੜੇ ਬੋਲ, ਭਾਜਪਾ ਦੀ ਉਮੀਦਵਾਰ ਬੀਬੀ ਨੂੰ ਕਿਹਾ 'ਆਈਟਮ'
NEXT STORY