ਬੈਂਗਲੁਰੂ - ਕਰਨਾਟਕ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਚਿੰਤਾਜਨਕ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਚੋਂ 4 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚ 5 ਲੋਕ ਪਹਿਲਾਂ ਦੇ ਮਾਮਲਿਆਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਵਾਇਰਸ ਦੀ ਲਪੇਟ ਵਿਚ ਆਏ ਹਨ ਜਦਕਿ 2 ਲੋਕਾਂ ਨੂੰ ਸਾਹ ਲੈਣ ਦੀ ਗੰਭੀਰ ਸਮੱਸਿਆ ਹੈ। 4 ਮਹੀਨੇ ਦਾ ਬੱਚਾ ਅਤੇ ਕਲਾਬਾਗੀ ਤੋਂ ਉਸ ਦੀ 26 ਸਾਲਾ ਮਾਂ ਨਵੇਂ ਮਾਮਲਿਆਂ ਵਿਚੋਂ ਇਕ ਹਨ।
ਦੱਸ ਦਈਏ ਕਿ ਕਰਨਾਟਕ ਸੂਬੇ ਕੋਰੋਨਾਵਾਇਰਸ ਦੇ 425 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੂਰੇ ਭਾਰਤ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 652 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3,900 ਤੋਂ ਜ਼ਿਆਦਾ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਕੁਆਰੰਟੀਨ ਤੋਂ ਭੱਜਣ ਵਾਲਿਆਂ ਦੀ ਖੈਰ ਨਹੀਂ, ਸਰਕਾਰ ਇੰਝ ਰੱਖੇਗੀ ਤੁਹਾਡੇ 'ਤੇ ਨਜ਼ਰ
NEXT STORY