ਗੈਜੇਟ ਡੈਸਕ—ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਮਾਮਲੇ 20 ਹਜ਼ਾਰ ਪਾਰ ਕਰ ਚੁੱਕੇ ਹਨ। ਉੱਥੇ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਪ੍ਰਭਾਵਿਤ ਹੋਣ ਦੀ ਪੁਸ਼ਟੀ ਤੋਂ ਬਾਅਦ ਸਰਕਾਰ ਲੋਕਾਂ ਨੂੰ ਕੁਆਰੰਟਈਨ ਕਰ ਰਹੀ ਹੈ। ਕਈ ਲੋਕਾਂ ਨੂੰ ਸੈਲਫ ਕੁਆਰੰਟਈਨ ਕੀਤਾ ਜਾ ਰਿਹਾ ਹੈ ਤਾਂ ਕਈ ਲੋਕਾਂ ਨੂੰ ਡਾਕਟਰਸ ਦੀ ਨਿਗਰਾਨੀ 'ਚ ਹਸਪਤਾਲ 'ਚ ਕੁਆਰੰਟਈਨ ਕੀਤਾ ਜਾ ਰਿਹਾ ਹੈ ਪਰ ਕਈ ਲੋਕ ਕੁਆਰੰਟਈਨ ਤੋਂ ਭੱਜੇ ਜਾ ਰਹੇ ਹਨ।
ਅਜਿਹੇ ਲੋਕਾਂ 'ਤੇ ਨਜ਼ਰ ਰੱਖਣ ਲਈ ਸਰਕਾਰ ਰਿਸਟਬੈਂਡ ਦੀ ਤਿਆਰੀ 'ਚ ਹੈ। ਇਹ ਰਿਸਟਬੈਂਡ ਕਾਫੀ ਹੱਦ ਤਕ ਸਮਾਰਟਬੈਂਡ ਦੀ ਤਰ੍ਹਾਂ ਹੈ ਜਿਸ 'ਚ ਲੋਕੇਸ਼ਨ ਅਤੇ ਸਰੀਰ ਦਾ ਤਾਪਮਾਨ ਟ੍ਰੈਕ ਕਰਨ ਵਰਗੇ ਫੀਚਰਸ ਹੋਣਗੇ। ਇਸ ਦੀ ਜਾਣਕਾਰੀ ਸਰਕਾਰ ਨੇ ਬੁੱਧਵਾਰ ਨੂੰ ਦਿੱਤੀ। ਸਮਾਰਟ ਰਿਸਟਬੈਂਡ ਤਿਆਰ ਕਰਨ ਦਾ ਉਦੇਸ਼ ਕੁਆਰੰਟੀਨ ਕੀਤੇ ਗਏ ਲੋਕਾਂ ਨੂੰ ਟ੍ਰੈਕ ਕਰਨਾ ਅਤੇ ਜ਼ਰੂਰੀ ਸਿਹਤ ਸੇਵਾਵਾਂ ਦੀ ਸਪਲਾਈ ਕਰਨ ਵਾਲਿਆਂ ਦੀ ਮਦਦ ਕਰਨਾ ਹੈ।
ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਹਜ਼ਾਰਾਂ ਰਿਸਟਬੈਂਡ ਨੂੰ ਤਿਆਰ ਕਰਨ ਦਾ ਆਰਡਰ ਦੇ ਦਿੱਤਾ ਹੈ। ਹਾਲਾਂਕਿ ਠੀਕ ਅੰਕੜਾ ਅਜੇ ਤਕ ਸਾਹਮਣੇ ਨਹੀਂ ਆਇਆ ਹੈ। ਬ੍ਰਾਡਕਾਸਟ ਇੰਜੀਨੀਅਰਨਿੰਗ ਕੰਸਲਟੈਂਟਸ ਇੰਡੀਆ ਨਾਂ ਦੀ ਕੰਪਨੀ ਅਗਲੇ ਹਫਤੇ ਤਕ ਹਸਪਤਾਲਾਂ ਅਤੇ ਸੂਬਾ ਸਰਕਾਰਾਂ ਲਈ ਰਿਸਟਬੈਂਡ ਦਾ ਡਿਜ਼ਾਈਨ ਪੇਸ਼ ਕਰੇਗੀ ਅਤੇ ਉਨ੍ਹਾਂ ਨੂੰ ਬਣਾਉਣ ਲਈ ਭਾਰਤੀ ਸਟਾਰਟ-ਅਪ ਨਾਲ ਕੰਮ ਕਰੇਗੀ। ਰਿਸਟਬੈਂਡ 'ਚ ਐਮਰਜੰਸੀ ਬਟਨ ਵੀ ਹੋਵੇਗਾ ਜਿਸ ਦੇ ਰਾਹੀਂ ਯੂਜ਼ਰਸ ਮਦਦ ਲੈ ਸਕਣਗੇ।
ਕੰਪਨੀ ਦੇ ਚੇਅਰਮੈਨ ਜਾਰਜ ਕੁਰੂਵਿਲਾ ਨੇ ਕਿਹਾ ਕਿ ਮਈ 'ਚ ਰਿਸਟਬੈਂਡ ਰੋਲ ਆਊਟ ਕੀਤੇ ਜਾਣ ਦੀ ਸੰਭਾਵਨਾ ਹੈ। ਰਿਸਟਬੈਂਡ 'ਚ ਕੁਆਰੰਟੀਨ ਕੀਤੇ ਗਏ ਲੋਕਾਂ ਦੀ ਹਰ ਸਮੇਂ ਦੀ ਲੋਕੇਸ਼ਨ ਦਾ ਡਾਟਾਬੇਸ ਹੋਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਂਗਕਾਂਗ ਨੇ ਇਸ ਤਰ੍ਹਾਂ ਦੇ ਰਿਸਟਬੈਂਡ ਦਾ ਇਸਤੇਮਾਲ ਕੀਤਾ ਹੈ। ਹਾਂਗਕਾਂਗ ਨੇ ਲੋਕਾਂ ਦੀ ਵਿਦੇਸ਼ ਯਾਤਰਾ 'ਤੇ ਨਜ਼ਰ ਰੱਖਣ ਲਈ ਵੀ ਰਿਸਟਬੈਂਡ ਦਾ ਇਸਤੇਮਾਲ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਆਰੋਗਿਆ ਸੇਤੂ ਐਪ ਲਾਂਚ ਕੀਤੀ ਹੈ ਜੋ ਕਿ ਲੋਕੇਸ਼ਨ ਦੇ ਆਧਾਰ 'ਤੇ ਕੋਰੋਨਾ ਦੇ ਪ੍ਰਭਾਵ ਦੇ ਬਾਰੇ 'ਚ ਲੋਕਾਂ ਨੂੰ ਅਲਰਟ ਕਰਦੀ ਹੈ। ਇਸ ਤੋਂ ਇਲਾਵਾ ਇਸ ਐਪ ਨਾਲ ਤੁਸੀਂ ਲੱਛਣ ਦੱਸ ਕੇ ਇਹ ਵੀ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਕੋਰੋਨਾ ਦਾ ਕਿੰਨਾ ਖਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਆਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨ ਦੀ ਅਪੀਲ ਕੀਤੀ ਹੈ। ਆਰੋਗਿਆ ਸੇਤੂ ਐਪ ਨੂੰ ਲਾਂਚ ਹੋਣ ਤੋਂ ਬਾਅਦ ਅਜੇ ਤਕ 6 ਕਰੋੜ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ।
ਦੇਸ਼ 'ਚ ਕੋਵਿਡ-19 ਦੇ 720 ਹਸਪਤਾਲ ਬਣੇ
NEXT STORY