ਮੁੰਬਈ - ਕੋਰੋਨਾ ਦੀ ਵਜ੍ਹਾ ਨਾਲ ਮਹਾਰਾਸ਼ਟਰ ਵਿੱਚ ਖੂਨ ਦੀ ਕਿੱਲਤ ਹੋ ਗਈ ਹੈ। ਹਾਲਤ ਇਹ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਵੀ ਲੋਕਾਂ ਤੋਂ ਖੂਨ ਦਾਨ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਇੱਕ ਅਜਿਹੀ ਮੁਹਿੰਮ ਸਾਹਮਣੇ ਆਈ ਹੈ ਜਿਸ ਵਿੱਚ ਮੁੰਬਈ ਵਿੱਚ ਖੂਨ ਦਾਨ ਕਰਨ ਵਾਲਿਆਂ ਨੂੰ ਮੁਫਤ ਵਿੱਚ ਚਿਕਨ ਅਤੇ ਪਨੀਰ ਮਿਲ ਰਿਹਾ ਹੈ।
ਸਿੰਘੂ ਬਾਰਡਰ 'ਤੇ ਖਿਡਾਰੀਆਂ ਨੇ ਬਣਾਇਆ ਜਿਮ, ਕਿਸਾਨਾਂ ਨੂੰ ਵੀ ਦੇ ਰਹੇ ਨੇ ਸਿਖਲਾਈ
ਦਰਅਸਲ, ਮੁੰਬਈ ਵਿੱਚ ਖੂਨ ਦੀ ਕਮੀ ਦੇ ਚੱਲਦੇ ਵੱਖ-ਵੱਖ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਵਿੱਚ ਵੀ ਦਿੱਕਤਾਂ ਆ ਰਹੀ ਹਨ। ਇਸ ਨੂੰ ਵੇਖਦੇ ਹੋਏ ਖੂਨ ਦਾਨ ਲਈ ਅਪੀਲ ਕਰਦੇ ਨੇਤਾ ਖੂਨ ਦੇ ਬਦਲੇ ਚਿਕਨ-ਪਨੀਰ ਵੰਡਣ ਦੀ ਦਾ ਐਲਾਨ ਕਰ ਰਹੇ ਹਨ। ਮੁੰਬਈ ਵਿੱਚ ਸ਼ਿਵ ਸੈਨਾ ਦੇ ਕਈ ਨੇਤਾ ਕੈਂਪ ਲਗਾ ਕੇ ਅਜਿਹਾ ਕਰ ਰਹੇ ਹਨ। ਇਸ ਦੇ ਲਈ ਬਕਾਇਦਾ ਕੈਂਪਾਂ ਵਿੱਚ ਪੋਸਟਰ ਲਗਾਏ ਗਏ ਹਨ।
ਖੂਨ ਦਾਨ ਕਰਨ ਵਾਲਿਆਂ ਵਿੱਚ ਸ਼ਾਕਾਹਾਰੀ ਲੋਕਾਂ ਨੂੰ ਪਨੀਰ ਅਤੇ ਚਿਕਨ ਪਸੰਦ ਕਰਨ ਵਾਲੇ ਲੋਕਾਂ ਨੂੰ ਚਿਕਨ ਦਿੱਤਾ ਜਾ ਰਿਹਾ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ, ਸ਼ਿਵ ਸੈਨਾ ਨੇਤਾ ਸਮਾਧਾਨ ਸਰਵਣਕਰ ਦਾ ਕਹਿਣਾ ਹੈ ਕਿ ਅਸੀਂ 13 ਦਸੰਬਰ ਨੂੰ ਕੈਂਪ ਲਗਾ ਰਹੇ ਹਾਂ। ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਉਣ। ਸ਼ਹਿਰ ਨੂੰ ਖੂਨ ਦੀ ਜ਼ਰੂਰਤ ਹੈ। ਲੋਕਾਂ ਨੂੰ ਆਕਰਸ਼ਤ ਕਰਨ ਲਈ ਅਜਿਹਾ ਕਰ ਰਹੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਸਿੰਘੂ ਬਾਰਡਰ 'ਤੇ ਖਿਡਾਰੀਆਂ ਨੇ ਬਣਾਇਆ ਜਿਮ, ਕਿਸਾਨਾਂ ਨੂੰ ਵੀ ਦੇ ਰਹੇ ਨੇ ਸਿਖਲਾਈ
NEXT STORY