ਨਵੀਂ ਦਿੱਲੀ— ਸੁਤੰਤਰਤਾ ਦਿਵਸ ਦੇ ਮੱਦੇਨਜ਼ਰ 13 ਅਗਸਤ ਨੂੰ ਫੁਲ ਡ੍ਰੈੱਸ ਰਿਹਰਸਲ ਦਾ ਅਯੋਜਨ ਕੀਤਾ ਜਾਵੇਗਾ। ਇਸ ਦੌਰਾਨ ਸੁਰੱਖਿਆ ਅਤੇ ਵੀ. ਆਈ. ਪੀ. ਆਗਮਨ ਕਾਰਨ ਨਵੀਂ ਅਤੇ ਪੁਰਾਣੀ ਦਿੱਲੀ ਦੇ ਕਈ ਰਸਤੇ ਬੰਦ ਰਹਿਣਗੇ, ਜਦੋਂ ਕਿ ਕਈ ਰਸਤਿਆਂ 'ਤੇ ਆਵਾਜਾਈ ਬਦਲੀ ਜਾਵੇਗੀ। ਅਜਿਹੇ 'ਚ ਜੇਕਰ ਤੁਸੀਂ ਲਾਲ ਕਿਲਾ ਜਾਂ ਦਿੱਲੀ 'ਚ ਕੋਈ ਹੋਰ ਜਗ੍ਹਾ ਘੁੰਮਣ ਜਾ ਰਹੇ ਹੋ ਤਾਂ ਕਈ ਮਾਰਗ ਬੰਦ ਰਹਿਣ ਕਾਰਨ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ। ਟ੍ਰੈਫਿਕ ਪੁਲਸ ਮੁਤਾਬਕ 12 ਅਗਸਤ ਦੀ ਰਾਤ 12 ਵਜੇ ਤੋਂ 13 ਅਗਸਤ ਦੀ ਸਵੇਰ 11 ਵਜੇ ਅਤੇ 14 ਅਗਸਤ ਦੀ ਰਾਤ 12 ਵਜੇ ਤੋਂ 15 ਅਗਸਤ ਦੀ ਸਵੇਰ 11 ਵਜੇ ਤਕ ਰਾਜਧਾਨੀ 'ਚ ਵਪਾਰਕ ਵਾਹਨਾਂ ਦਾ ਐਂਟਰੀ ਬੰਦ ਰਹੇਗੀ।
ਨਿਜ਼ਾਮੂਦੀਨ ਬ੍ਰਿਜ ਅਤੇ ਵਜ਼ੀਰਾਬਾਦ ਬ੍ਰਿਜ 'ਤੇ ਵਪਾਰਕ ਵਾਹਨਾਂ ਦੀ ਆਵਾਜਾਈ 12 ਅਗਸਤ ਦੀ ਰਾਤ 12 ਵਜੇ ਤੋਂ 13 ਅਗਸਤ ਦੀ ਸਵੇਰ 11 ਵਜੇ ਅਤੇ 14 ਅਗਸਤ ਦੀ ਰਾਤ 12 ਵਜੇ ਤੋਂ 15 ਅਗਸਤ ਦੀ ਸਵੇਰ 11 ਵਜੇ ਤਕ ਬੰਦ ਰਹੇਗੀ। ਇਸ ਦੌਰਾਨ ਸਵੇਰ 4 ਵਜੇ ਤੋਂ 11 ਵਜੇ ਵਿਚਕਾਰ ਮਹਾਰਾਣਾ ਪ੍ਰਤਾਪ ਆਈ. ਐੱਸ. ਬੀ. ਟੀ. ਅਤੇ ਸਰਾਏ ਕਾਲੇ ਖਾਂ ਆਈ. ਐੱਸ. ਬੀ. ਟੀ. 'ਤੇ ਵੀ ਅੰਤਰਰਾਜੀ ਬੱਸਾਂ ਨਹੀਂ ਪਹੁੰਚ ਸਕਣਗੀਆਂ। ਬੱਸਾਂ ਨੂੰ ਜੀ. ਟੀ. ਰੋਡ, ਵਜ਼ੀਰਾਬਾਦ ਰੋਡ ਅਤੇ ਐੱਨ. ਐੱਚ.-24 ਤੋਂ ਸੰਬੰਧਤ ਰਾਜਾਂ 'ਚ ਜਾਣ ਦੀ ਸਲਾਹ ਦਿੱਤੀ ਗਈ ਹੈ। ਕਈ ਮਾਰਗਾਂ 'ਤੇ ਸਿਟੀ ਬੱਸਾਂ ਵੀ ਨਹੀਂ ਚੱਲਣਗੀਆਂ। 13 ਅਤੇ 15 ਅਗਸਤ ਨੂੰ ਡੀ. ਟੀ. ਸੀ. ਅਤੇ ਸਿਟੀ ਬੱਸਾਂ ਦੀ ਆਵਾਜਾਈ ਸਵੇਰ 5 ਤੋਂ 9 ਵਜੇ ਵਿਚਕਾਰ ਰਿੰਗ ਰੋਡ 'ਤੇ ਬੰਦ ਰਹੇਗੀ।
7.5 ਲੱਖ ਦੇ 2000 ਦੇ ਨਕਲੀ ਨੋਟ ਬਰਾਮਦ
NEXT STORY