ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ 'ਚ ਕਾਂਗਰਸ ਨੇਤਾ ਕੁਲਦੀਪ ਸਿੰਘ ਬਿਸ਼ਨੋਈ ਦੇ ਘਰ ਅਤੇ ਦਫਤਰ 'ਤੇ ਇਨਕਮ ਟੈਕਸ ਵਿਭਾਗ ਨੇ ਅੱਜ ਛਾਪਾ ਮਾਰਿਆ ਹੈ। ਇਨਕਮ ਟੈਕਸ ਟੀਮ ਨਾਲ ਪੁਲਸ ਵੀ ਮੌਜੂਦ ਸੀ। ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਦੀ ਟੀਮ ਹੁਣ ਵੀ ਮੰਡੀ, ਆਦਮਪੁਰ ਅਤੇ ਹਿਸਾਰ ਸਥਿਤ ਕੁਲਦੀਪ ਬਿਸ਼ਨੋਈ ਦੇ ਟਿਕਾਣਿਆਂ 'ਤੇ ਮੌਜੂਦ ਹੈ।
ਦੱਸ ਦੇਈਏ ਕਿ ਕੁਲਦੀਪ ਬਿਸ਼ਨੋਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਦਾ ਬੇਟਾ ਅਤੇ ਆਦਮਪੁਰ ਤੋਂ ਵਿਧਾਇਕ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਆਦਮਪੁਰ ਭਜਨਲਾਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਯ ਬਿਸ਼ਨੋਈ ਨੂੰ ਹਾਰ ਮਿਲੀ ਸੀ।
ਜੰਮੂ : ਅਨੰਤਨਾਗ ਕੋਲ IED ਮਿਲਣ ਦੀ ਖਬਰ, ਰੋਕੀ ਗਈ ਅਮਰਨਾਥ ਯਾਤਰਾ
NEXT STORY