ਰਾਮਪੁਰ (ਯੂ. ਪੀ.)— ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਬੀਤੇ ਦਿਨੀਂ ਸਥਾਨਕ ਏ. ਡੀ. ਜੇ. 6 ਕੋਰਟ ਨੇ ਅਬਦੁੱਲਾ ਆਜ਼ਮ ਦੇ ਮਾਮਲੇ 'ਚ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ 82 ਦਾ ਨੋਟਿਸ ਜਾਰੀ ਕੀਤਾ ਸੀ। ਮੰਗਲਵਾਰ ਉਕਤ ਮਾਮਲੇ ਵਿਚ ਅੱਗੋਂ ਸੁਣਵਾਈ ਹੋਣੀ ਸੀ। ਅਦਾਲਤ ਵਿਚ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਣ ਕੋਰਟ ਨੇ ਇਕ ਵਾਰ ਮੁੜ ਇਸ ਮਾਮਲੇ ਵਿਚ ਆਜ਼ਮ ਖਾਨ, ਅਬਦੁੱਲਾ ਆਜ਼ਮ ਅਤੇ ਤਨਜੀਮ ਫਾਤਿਮਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਨਾਲ ਹੀ 83 ਦੀ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ।
ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ ਲਈ 17 ਮਾਰਚ ਦੀ ਮਿਤੀ ਨਿਰਧਾਰਿਤ ਕੀਤੀ ਹੈ। ਜੇ ਆਜ਼ਮ ਖਾਨ ਹੁਣ ਅਦਾਲਤ ਵਿਚ ਪੇਸ਼ ਨਾ ਹੋਏ ਤਾਂ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਵੀ ਕੁਰਕ ਕੀਤਾ ਜਾ ਸਕਦਾ ਹੈ।
5 ਭੈਣਾਂ ਨਾਲ ਜਬਰ-ਜਨਾਹ ਤੇ ਸਰੀਰਕ ਸ਼ੋਸ਼ਣ ਕਰਨ ਵਾਲਾ ਤਾਂਤਰਿਕ ਗ੍ਰਿਫਤਾਰ
NEXT STORY