ਮੁੰਬਈ - ਖੋਜਕਾਰਾਂ ਦਾ ਮੰਨਣਾ ਹੈ ਕਿ ਜੇ ਦਫਤਰ ਅਤੇ ਵਰਕ ਪਲੇਸ ਵਿਚ ਹਰਿਆਲੀ ਮਤਲਬ ਫੁੱਲਾਂ-ਬੂਟਿਆਂ ਦੀ ਮੌਜੂਦਗੀ ਨੂੰ ਵਧਾਇਆ ਜਾਵੇ ਤਾਂ ਮੁਲਾਜ਼ਮਾਂ ਵਲੋਂ ਬੀਮਾਰ ਪੈਣ ਕਾਰਨ ਲਈਆਂ ਜਾਣ ਵਾਲੀਆਂ ਛੁੱਟੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਚੀਆਂ-ਉੱਚੀਆਂ ਇਮਾਰਤਾਂ ਵਿਚ ਕੰਮ ਕਰਨ ਵਾਲੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਨਫੈਕਸ਼ਨ ਅਤੇ ਬੀਮਾਰੀ ਕਿੰਨੀ ਆਸਾਨੀ ਨਾਲ ਫੈਲਦੀ ਹੈ। ਇਸ ਸਮੱਸਿਆ ਨੂੰ ਅਕਸਰ ਦਫਤਰ ਵਿਚ ਸਹੀ ਵੈਂਟੀਲੇਸ਼ਨ ਨਾ ਹੋਣ ਨਾਲ ਜੋੜਿਆ ਜਾਂਦਾ ਹੈ ਪਰ ਇਸ ਦੇ ਨਾਲ ਇਕ ਹੋਰ ਕਾਰਨ ਜੁੜਿਆ ਹੋਇਆ ਹੈ। ਦਫਤਰ ਦੇ ਫਰਨੀਚਰ ਵਿਚ ਇਸਤੇਮਾਲ ਹੋਣ ਵਾਲੇ ਕੈਮੀਕਲ ਦਾ ਵੀ ਦਫਤਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਖੋਜਕਾਰਾਂ ਦੀ ਮੰਨੀਏ ਤਾਂ ਇਸ ਗੁੰਝਲਦਾਰ ਸਮੱਸਿਆ ਦਾ ਸਭ ਤੋਂ ਸੌਖਾਲਾ ਹੱਲ ਹੈ ਦਫਤਰ ਦੇ ਅੰਦਰ ਹਰਿਆਲੀ ਵਧਾਉਣਾ ਮਤਲਬ ਬੂਟੇ ਲਾਉਣਾ, ਜਿਸ ਨਾਲ ਵਰਕ ਪਲੇਸ ਦੇ ਅੰਦਰ ਦੀ ਹਵਾ ਵੀ ਕੈਮੀਕਲ ਫ੍ਰੀ ਹੋ ਕੇ ਸਾਫ-ਸੁਥਰੀ ਬਣੀ ਰਹੇਗੀ। ਐਡੀ ਵੈਨ ਦਾ ਕਹਿਣਾ ਹੈ ਕਿ ਬੀਮਾਰ ਪੈਣ ਕਾਰਨ ਲਈਆਂ ਜਾਣ ਵਾਲੀਆਂ ਛੁੱਟੀਆਂ ਅਤੇ ਮੁਲਾਜ਼ਮਾਂ ਦਾ ਵਧਦਾ ਸਟ੍ਰੈੱਸ ਇਨ੍ਹਾਂ ਦੋਹਾਂ ਸਮੱਸਿਆਵਾਂ ਦਾ ਸਭ ਤੋਂ ਬਿਹਤਰੀਨ ਇਲਾਜ ਹੈ ਕਿ ਦਫਤਰ ਨੂੰ ਬੂਟਿਆਂ ਨਾਲ ਭਰ ਦਿੱਤਾ ਜਾਵੇ।
ਗੁਟਖਾ ਕਾਰੋਬਾਰੀ ਤੇ ਬਿਲਡਰ ਦੀ 61 ਕਰੋੜ ਦੀ ਜਾਇਦਾਦ ਜ਼ਬਤ
NEXT STORY