ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੇ ਤਹਿਤ ਤਿੰਨ ਪੜਾਵਾਂ ਦੀਆਂ ਚੋਣਾਂ ਪੂਰੀਆਂ ਹੋ ਚੁੱਕੀਆਂ ਹਨ। ਉਥੇ ਆਉਣ ਵਾਲੇ 4 ਪੜਾਵਾਂ ਦੀ ਵੋਟਿੰਗ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਹਾਲਾਂਕਿ ਦੂਜੇ ਪਾਸੇ ਨੇਤਾਵਾਂ ਵੱਲੋਂ ਇਕ ਦੂਜੇ ’ਤੇ ਅਪਮਾਨ ਕਰਨ ਦੇ ਚੱਕਰ ਵਿਚ ਹੱਦਾਂ ਵੀ ਟੱਪੀਆਂ ਜਾ ਰਹੀਆਂ ਹਨ। ਹੁਣ ਸ਼ਿਵ ਸੈਨਾ ਯੂ. ਬੀ. ਟੀ. ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਵੀ ਬਹੁਤ ਵਿਵਾਦਪੂਰਨ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਸੀ. ਐੱਮ. ਏਕਨਾਥ ਸ਼ਿੰਦੇ ਦੇ ਬੇਟੇ ਅਤੇ ਲੋਕ ਸਭਾ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਨੂੰ ਲੈ ਕੇ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਹੈ।
ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਸ਼੍ਰੀਕਾਂਤ ਸ਼ਿੰਦੇ ਦੇ ਮੱਥੇ ’ਤੇ ਲਿਖਿਆ ਹੈ ‘ਮੇਰਾ ਪਿਓ ਗੱਦਾਰ ਹੈ’। ਪ੍ਰਿਅੰਕਾ ਚਤੁਰਵੇਦੀ ਉੱਤਰੀ ਮੁੰਬਈ ਤੋਂ ਸ਼ਿਵ ਸੈਨਾ (ਯੂ. ਬੀ. ਟੀ.) ਉਮੀਦਵਾਰ ਸੰਜੇ ਦੀਨਾ ਪਾਟਿਲ ਦੀ ਹਮਾਇਤ ’ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੀ ਸੀ। ਪ੍ਰਿਅੰਕਾ ਚਤੁਰਵੇਦੀ ਨੇ ਆਪਣੇ ਭਾਸ਼ਣ ਵਿਚ ਏਕਨਾਥ ਸ਼ਿੰਦੇ ਅਤੇ ਸ਼੍ਰੀਕਾਂਤ ਸ਼ਿੰਦੇ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਨੂੰ ਗੱਦਾਰ ਕਿਹਾ। ਪ੍ਰਿਅੰਕਾ ਨੇ ਕਿਹਾ ਕਿ ਗੱਦਾਰ, ਗੱਦਾਰ ਹੀ ਰਹੇਗਾ। ਇਕ ਫਿਲਮ ‘ਦੀਵਾਰ’ ਜਿਸ ’ਚ ਅਮਿਤਾਭ ਬੱਚਨ ਆਪਣਾ ਹੱਥ ਦਿਖਾਉਂਦੇ ਹਨ, ਉਨ੍ਹਾਂ ਦੇ ਹੱਥ ’ਤੇ ਲਿਖਿਆ ਸੀ-ਮੇਰਾ ਪਿਤਾ ਚੋਰ ਹੈ। ਇਹ ਉਨ੍ਹਾਂ ਦੇ ਮੱਥੇ ਉੱਤੇ ਲਿਖਿਆ ਹੋਇਆ ਹੈ। ਸ਼੍ਰੀਕਾਂਤ ਸ਼ਿੰਦੇ ਦੇ ਮੱਥੇ ’ਤੇ ਲਿਖਿਆ ਹੈ ਕਿ ਮੇਰਾ ਪਿਓ ਗੱਦਾਰ ਹੈ।
ਦੂਜੇ ਪਾਸੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਆਦਿਤਿਆ ਠਾਕਰੇ ਨੇ ਕਿਹਾ ਹੈ ਕਿ ਉਹ ਭਾਜਪਾ ਦੇ ਕਰੀਬ ਹਨ ਅਤੇ ਇਸੇ ਲਈ ਉਹ ਹਿੰਦੂ-ਮੁਸਲਿਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ। ਇਸ ਲਈ ਅਸੀਂ ਸੰਵਿਧਾਨ ਦੀ ਰਾਖੀ ਲਈ ਸੜਕਾਂ ’ਤੇ ਉਤਰੇ ਹੋਏ ਹਾਂ, ਜਨਤਾ ਸਾਨੂੰ ਹੀ ਵੋਟ ਦੇਵੇਗੀ।
ਲੋਕ ਸਭਾ ਚੋਣਾਂ 2024 : ਕੀ ਬੱਚਿਆਂ ਨੂੰ ਨਾਲ ਲੈ ਕੇ ਵੋਟ ਪਾਉਣ ਜਾ ਸਕਦੇ ਹੋ ਤੁਸੀਂ? ਜਾਣੋ ਕੀ ਹੈ ਨਿਯਮ
NEXT STORY