ਅਗਰਤਲਾ : ਅੱਜ ਪੂਰੇ ਦੇਸ਼ ਵਿਚ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉਥੇ ਹੀ ਇਸ ਮੌਕੇ ਤ੍ਰਿਪੁਰਾ ਵਿੱਚ ਪੁਲਸ ਨੇ ਆਜ਼ਾਦੀ ਦਿਵਸ 'ਤੇ ਹਮਲਾ ਹੋਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਵੱਡੀ ਮਾਤਰਾ ਵਿਚ ਵਿਸਫੋਟਕ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜੋ ਆਜ਼ਾਦੀ ਦਿਵਸ 'ਤੇ ਇੱਕ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਰੱਚ ਰਹੇ ਸਨ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ।
ਪੜ੍ਹੋ ਇਹ ਵੀ - ਮੋਟਾਪੇ ਨੂੰ ਲੈ ਕੇ ਬੋਲੇ PM ਮੋਦੀ, ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਵੀਰਵਾਰ ਸ਼ਾਮ ਨੂੰ ਉੱਤਰੀ ਤ੍ਰਿਪੁਰਾ ਦੇ ਵਾਂਗਮੁਨ ਵਿੱਚ ਰੋਕਿਆ ਗਿਆ ਸੀ। ਪੁਲਸ ਸੁਪਰਡੈਂਟ ਅਵਿਨਾਸ਼ ਕੁਮਾਰ ਰਾਏ ਨੇ ਦੱਸਿਆ ਕਿ ਨਵੇਂ ਬਣੇ ਸੰਗਠਨ 'ਤ੍ਰਿਪੁਰਾ ਯੂਨਾਈਟਿਡ ਨੈਸ਼ਨਲ ਫੋਰਸ' (TUNF) ਦੇ ਦੋ ਸ਼ੱਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵਾਹਨ ਵਿੱਚੋਂ 14 ਇਲੈਕਟ੍ਰਿਕ ਵਿਸਫੋਟਕ ਅਤੇ ਨਿਓਜੇਲ ਵਿਸਫੋਟਕ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਅਸਾਮ ਦੇ ਕਟਲੀਚੇਰਾ ਦਾ ਰਹਿਣ ਵਾਲਾ ਧਨੰਜੈ ਰਿਆਂਗ, ਉੱਤਰੀ ਤ੍ਰਿਪੁਰਾ ਦੇ ਦਮਚੇਰਾ ਸਥਿਤ ਕਾਸਕੋ ਦਾ ਰਹਿਣ ਵਾਲਾ ਸਦਾਈ ਨੰਦਾ ਰਿਆਂਗ ਵਜੋਂ ਹੋਈ ਹੈ।
ਪੜ੍ਹੋ ਇਹ ਵੀ - 23 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਰਾਏ ਨੇ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਸੂਬੇ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਦਾ ਉਦੇਸ਼ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਪੁਲਸ ਵਾਲਿਆਂ ਨੂੰ ਮਾਰਨਾ, ਪੁਲਸ ਵਾਹਨਾਂ ਨੂੰ ਨੁਕਸਾਨ ਪਹੁੰਚਾਉਣਾ, ਹਥਿਆਰ ਅਤੇ ਗੋਲਾ ਬਾਰੂਦ ਖੋਹਣਾ ਸੀ।'' ਉਨ੍ਹਾਂ ਕਿਹਾ ਕਿ ਇਸ ਤੁਰੰਤ ਕਾਰਵਾਈ ਨਾਲ ਇੱਕ ਵੱਡੀ ਘਟਨਾ ਟਲ ਗਈ ਹੈ।
ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! ਭਲਕੇ ਤੋਂ ਬੰਦ ਸਕੂਲ-ਕਾਲਜ, ਦਫ਼ਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪ੍ਰਧਾਨ ਮੰਤਰੀ ਨੇ ਦਿੱਤਾ 103 ਮਿੰਟ ਦਾ ਭਾਸ਼ਣ, ਆਜ਼ਾਦੀ ਦਿਵਸ 'ਤੇ PM ਦਾ ਸਭ ਤੋਂ ਲੰਬਾ ਸੰਬੋਧਨ
NEXT STORY