ਨੈਸ਼ਨਲ ਡੈਸਕ- ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੀ ਵਿਦੇਸ਼ੀ ਮੁਦਰਾ ਪ੍ਰਬੰਧਨ ਰਣਨੀਤੀ ’ਚ ਇਕ ਵੱਡੀ ਅਤੇ ਰਣਨੀਤਕ ਤਬਦੀਲੀ ਕੀਤੀ ਹੈ। ਦੱਸ ਦਈਏ ਕਿ ਵਿਸ਼ਵ ਪੱਧਰੀ ਆਰਥਿਕ ਅਨਿਸ਼ਚਿਤਤਾ ਦੇ ਵਿਚਾਲੇ ਭਾਰਤ ਅਮਰੀਕੀ ਡਾਲਰ ਅਤੇ ਸਰਕਾਰੀ ਬਾਂਡਾਂ 'ਤੇ ਆਪਣੀ ਨਿਰਭਰਤਾ ਘਟਾ ਰਿਹਾ ਹੈ ਜਦੋਂ ਕਿ ਸੋਨੇ 'ਤੇ ਆਪਣੀ ਨਿਰਭਰਤਾ ਵਧਾ ਰਿਹਾ ਹੈ। ਅਮਰੀਕੀ ਬਾਂਡਾਂ ਵਿਚ ਭਾਰਤ ਦਾ ਨਿਵੇਸ਼ ਘਟ ਕੇ 200 ਬਿਲੀਅਨ ਅਰਬ ਤੋਂ ਘੱਟ ਹੋ ਗਿਆ ਹੈ।
ਅਮਰੀਕੀ ਬਾਂਡ ਤੋਂ ਦੂਰੀ : 50 ਬਿਲੀਅਨ ਡਾਲਰ ਦਾ ਜੋਖਮ ਘਟਿਆ
ਮਿਲੀ ਜਾਣਕਾਰੀ ਅਨੁਸਾਰ RBI ਨੇ ਅਮਰੀਕੀ ਖਜ਼ਾਨਾ ਬਾਂਡਾਂ ਵਿਚ ਆਪਣੀ ਹੋਲਡਿੰਗ ਵਿਚ ਤੇਜ਼ੀ ਨਾਲ ਕਮੀ ਕੀਤੀ ਹੈ ਜਿਸ ਕਾਰਨ ਅਮਰੀਕੀ ਬਾਂਡਾਂ ਵਿਚ ਭਾਰਤ ਦਾ ਨਿਵੇਸ਼ ਹੁਣ 200 ਬਿਲੀਅਨ ਡਾਲਰ ਤੋਂ ਘੱਟ ਰਹਿ ਗਿਆ ਹੈ। ਪਿਛਲੇ ਸਾਲ ਦੇ ਅੰਦਰ, RBI ਨੇ ਆਪਣੀ ਹੋਲਡਿੰਗ 50 ਬਿਲੀਅਨ ਡਾਲਰ ਤੋਂ ਵੱਧ ਘਟਾ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਡਾਲਰ ਦੇ ਉਤਰਾਅ-ਚੜ੍ਹਾਅ ਅਤੇ ਵਿਸ਼ਵਵਿਆਪੀ ਭੂ-ਰਾਜਨੀਤਿਕ ਜੋਖਮਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹ ਕਦਮ ਚੁੱਕ ਰਿਹਾ ਹੈ।
ਸੋਨੇ ਦਾ ਭੰਡਾਰ : 880 ਮੀਟ੍ਰਿਕ ਟਨ ਤੋਂ ਪਾਰ
ਜਦੋਂ ਕਿ ਡਾਲਰ-ਅਧਾਰਤ ਸੰਪਤੀਆਂ ਵੇਚੀਆਂ ਜਾ ਰਹੀਆਂ ਹਨ, RBI ਆਪਣੇ ਸੋਨੇ ਦੇ ਭੰਡਾਰ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਭਾਰਤ ਦੇ ਕੁੱਲ ਸੋਨੇ ਦੇ ਭੰਡਾਰ ਹੁਣ 880 ਮੀਟ੍ਰਿਕ ਟਨ ਤੱਕ ਪਹੁੰਚ ਗਏ ਹਨ। ਆਰਥਿਕ ਸੰਕਟ ਦੇ ਸਮੇਂ ਸੋਨੇ ਨੂੰ ਹਮੇਸ਼ਾ ਸਭ ਤੋਂ ਸੁਰੱਖਿਅਤ ਸੰਪਤੀ ਮੰਨਿਆ ਜਾਂਦਾ ਰਿਹਾ ਹੈ, ਇਸ ਲਈ RBI ਹੌਲੀ-ਹੌਲੀ ਆਪਣੀ ਵਿਦੇਸ਼ੀ ਮੁਦਰਾ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਸੋਨੇ ਵਿਚ ਬਦਲ ਰਿਹਾ ਹੈ।
ਵਿਦੇਸ਼ੀ ਮੁਦਰਾ ਭੰਡਾਰ ਦੀ ਮੌਜੂਦ ਸਥਿਤੀ
ਇਨ੍ਹਾਂ ਵੱਡੇ ਬਦਲਾਅ ਦੇ ਬਾਵਜੂਦ ਭਾਰਤ ਦੀ ਕੁੱਲ ਆਰਥਿਕ ਸਥਿਤੀ ਕਾਫੀ ਮਜ਼ਬੂਤ ਬਣੀ ਹੈ ਜਿਵੇ ਕਿ ਕੁੱਲ ਭੰਡਾਰਾਂ ਦੀ ਗੱਲ ਕਰੀਏ ਤਾਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾੀਰ 685 ਅਰਬ ਡਾਲਰ ਦੇ ਪੱਧਰ ਉਤੇ ਸਥਿਰ ਹੈ ਤੇ ਇਸ ਦੀ ਮੌਜੂਦਾ ਸਥਿਤੀ ਵਿਸ਼ਾਲ ਭੰਡਾਰ ਨੂੰ ਦਰਾਮਦ ਬਿਲਾਂ ਦੇ ਭੁਗਤਾ ਕਰਨ ਤੇ ਰੁਪਏ ਦੀ ਕੀਮਤ ਨੂੰ ਸਥਿਰ ਰੱਖਣ ’ਚ ਬਹੁਤ ਮਦਦ ਕਰਦਾ ਹੈ।
ਸੰਤ ਪ੍ਰੇਮਾਨੰਦ ਮਹਾਰਾਜ ਜੀ ਦੇ ਫਲੈਟ ’ਚ ਅਚਾਨਕ ਲੱਗੀ ਅੱਗ! ਮੌਕੇ ’ਤੇ...
NEXT STORY