ਮੁੰਬਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਬੁੱਧਵਾਰ ਜੰਗੀ ਬੇੜੇ ਆਈ. ਐੱਨ. ਐੱਸ. ਸੂਰਤ, ਆਈ. ਐੱਨ. ਐੱਸ. ਨੀਲਗਿਰੀ ਤੇ ਆਈ. ਐੱਨ. ਐੱਸ. ਵਾਗਸ਼ੀਰ ਨੂੰ ਭਾਰਤੀ ਸਮੁੰਦਰੀ ਫੌਜ (ਨੇਵੀ) ’ਚ ਸ਼ਾਮਲ ਕੀਤਾ ਗਿਆ, ਜਿਸ ਨਾਲ ਸਮੁੰਦਰ ’ਚ ਭਾਰਤ ਦੀ ਤਾਕਤ ਵੱਧ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਇਕ ਡਿਸਟ੍ਰਾਇਰ, ਫ੍ਰੀਗੇਟ ਤੇ ਪਣਡੁੱਬੀ ਨੂੰ ਇੱਕੋ ਵੇਲੇ ਨੇਵੀ ’ਚ ਸ਼ਾਮਲ ਕੀਤਾ ਗਿਆ ਹੈ। ਸਮੁੰਦਰੀ ਫੌਜ ਨੇ ਇਸ ਨੂੰ ਇਕ ਇਤਿਹਾਸਕ ਮੌਕਾ ਕਿਹਾ। ਆਈ. ਐੱਨ. ਐੱਸ. ਨੀਲਗਿਰੀ ਪ੍ਰਾਜੈਕਟ 17-ਏ ਸਟੀਲਥ ਫ੍ਰੀਗੇਟ ਸ਼੍ਰੇਣੀ ਦਾ ਸਭ ਤੋਂ ਉੱਚਾ ਜਹਾਜ਼ ਹੈ।
ਇਹ ਆਧੁਨਿਕ ਹਵਾਬਾਜ਼ੀ ਸਹੂਲਤਾਂ ਨਾਲ ਲੈਸ ਹੈ। ਐੱਮ. ਐੱਚ.-60 ਆਰ ਸਮੇਤ ਕਈ ਤਰ੍ਹਾਂ ਦੇ ਹੈਲੀਕਾਪਟਰਾਂ ਨੂੰ ਇਸ ਰਾਹੀਂ ਆਪ੍ਰੇਟ ਕੀਤਾ ਜਾ ਸਕਦਾ ਹੈ। ਇਹ ਉੱਨਤ ਹਥਿਆਰਾਂ ਤੇ ਪ੍ਰਣਾਲੀਆਂ ਨਾਲ ਲੈਸ ਹੈ। ਇਸ ’ਚ 8 ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਆਈ. ਐੱਨ. ਐੱਸ. ਸੂਰਤ ਗਾਈਡਿਡ ਮਿਜ਼ਾਈਲ ਡਿਸਟ੍ਰਾਇਰ ਪ੍ਰਾਜੈਕਟ ਦਾ ਚੌਥਾ ਤੇ ਆਖਰੀ ਜਹਾਜ਼ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਆਧੁਨਿਕ ਡਿਸਟ੍ਰਾਇਰਾਂ ’ਚੋਂ ਇਕ ਹੈ। ਇਹ ਅਤਿ-ਆਧੁਨਿਕ ਹਥਿਆਰਾਂ ਤੇ ਸੈਂਸਰ ਪ੍ਰਣਾਲੀਆਂ ਨਾਲ ਵੀ ਲੈਸ ਹੈ। ਇਹ ਚੇਤਕ, ਏ. ਐੱਲ.ਐੱਚ, ਸੀ ਕਿੰਗ ਤੇ ਨਵੇਂ ਐੱਮ. ਐੱਚ-60 ਆਰ ਸਮੇਤ ਕਈ ਤਰ੍ਹਾਂ ਦੇ ਹੈਲੀਕਾਪਟਰਾਂ ਨੂੰ ਆਪ੍ਰੇਟ ਕਰ ਸਕਦਾ ਹੈ। ਇਸ ਦੀਆਂ ਨੈੱਟਵਰਕ-ਕੇਂਦ੍ਰਿਤ ਸਮਰੱਥਾਵਾਂ ਇਸ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਂਦੀਆਂ ਹਨ।
ਇਹ ਕੋਲਕਾਤਾ ਕਲਾਸ ਡਿਸਟ੍ਰਾਇਰਜ਼ ਦੀ ਅਗਲੀ ਪੀੜ੍ਹੀ ਦਾ ਮੈਂਬਰ ਹੈ। ਇਸ ਦੇ ਡਿਜ਼ਾਈਨ ਤੇ ਇਸ ਦੀਆਂ ਸਮਰੱਥਾਵਾਂ ’ਚ ਸੁਧਾਰ ਕੀਤਾ ਗਿਆ ਹੈ । ਇਹ ਸਮੁੰਦਰੀ ਫੌਜ ਦੀ ਸਤ੍ਹਾ ਦੇ ਬੇੜੇ ਦਾ ਇਕ ਅਹਿਮ ਮੈਂਬਰ ਹੈ। ਦੂਜੇ ਪਾਸੇ ਆਈ. ਐੱਨ. ਐੱਸ. ਵਾਗਸ਼ੀਰ ਇਕ ਸਕਾਰਪੀਅਨ ਸ਼੍ਰੇਣੀ ਦੀ ਪਣਡੁੱਬੀ ਹੈ ਜੋ ਪ੍ਰਾਜੈਕਟ 75 ਅਧੀਨ ਬਣਾਈ ਗਈ ਹੈ। ਇਸ ਦਾ ਨਿਰਮਾਣ ਫਰਾਂਸ ਦੇ ਨੇਵਲ ਗਰੁੱਪ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਤਿੰਨੋਂ ਹੀ ਪੂਰੀ ਤਰ੍ਹਾਂ ਭਾਰਤ ’ਚ ਡਿਜ਼ਾਈਨ ਤੇ ਨਿਰਮਿਤ ਕੀਤੇ ਗਏ ਹਨ।
ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਸ਼ਕਤੀ ਬਣ ਰਿਹਾ ਹੈ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇੱਕੋ ਦਿਨ ਸਮੁੰਦਰੀ ਫੌਜ ਦੇ ਬੇੜੇ ’ਚ ਤਿੰਨ ਅਤਿ-ਆਧੁਨਿਕ ਅਤੇ ਪ੍ਰਮੁੱਖ ਪਲੇਟਫਾਰਮਾਂ ਦਾ ਸ਼ਾਮਲ ਹੋਣਾ 21ਵੀਂ ਸਦੀ ’ਚ ਸਮੁੰਦਰੀ ਫੌਜ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅੱਜ ਦਾ ਭਾਰਤ ਦੁਨੀਆ ਦੀ ਇਕ ਵੱਡੀ ਸਮੁੰਦਰੀ ਸ਼ਕਤੀ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਕ ਡਿਸਟ੍ਰਾਇਰ, ਫ੍ਰੀਗੇਟ ਤੇ ਪਣਡੁੱਬੀ ਇੱਕੋ ਸਮੇਂ ਚਾਲੂ ਕੀਤੀ ਜਾ ਰਹੀ ਹੈ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਹ ਤਿੰਨੋਂ ਪ੍ਰਮੁੱਖ ਪਲੇਟਫਾਰਮ ਭਾਰਤ ’ਚ ਬਣੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਨੂੰ ਦੁਨੀਆ ’ਚ ਤੇ ਖਾਸ ਕਰ ਕੇ ਗਲੋਬਲ ਸਾਊਥ ’ਚ ਇਕ ਭਰੋਸੇਮੰਦ ਅਤੇ ਜ਼ਿੰਮੇਵਾਰ ਭਾਈਵਾਲ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ।
UAE, ਫਿਜੀ ਤੇ ਫਿਨਲੈਂਡ ਸਣੇ10 ਦੇਸ਼ਾਂ ਦਾ 21 ਮੈਂਬਰੀ ਅੰਤਰਰਾਸ਼ਟਰੀ ਵਫਦ ਪਹੁੰਚਿਆ ਮਹਾਕੁੰਭ
NEXT STORY