ਲਖਨਊ (ਨਾਸਿਰ) - ਯੋਗੀ ਸਰਕਾਰ ਵੱਲੋਂ ਕੀਤਾ ਗਿਆ ਸ਼ਾਨਦਾਰ ਮਹਾਕੁੰਭ ਦਾ ਆਯੋਜਨ ਹੁਣ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। 21 ਮੈਂਬਰੀ ਅੰਤਰਰਾਸ਼ਟਰੀ ਵਫਦ ਅੱਜ ਦੁਪਹਿਰ 3 ਵਜੇ ਦੇ ਕਰੀਬ ਪ੍ਰਯਾਗਰਾਜ ਹਵਾਈ ਅੱਡੇ ’ਤੇ ਪਹੁੰਚਿਆ।
ਇੱਥੋਂ ਇਹ ਵਫਦ ਮਹਾਕੁੰਭ ਮੇਲੇ ਵਿਚ ਪਹੁੰਚਿਆ। 10 ਦੇਸ਼ਾਂ ਦਾ 21 ਮੈਂਬਰੀ ਵਫਦ ਵੀਰਵਾਰ ਨੂੰ ਸੰਗਮ ਵਿਚ ਪਵਿੱਤਰ ਡੁਬਕੀ ਲਾਏਗਾ। ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਬਾਹਰੀ ਪ੍ਰਚਾਰ ਅਤੇ ਜਨਤਕ ਕੂਟਨੀਤੀ ਵਿਭਾਗ ਵੱਲੋਂ ਦਿੱਤੇ ਗਏ ਸੱਦੇ ’ਤੇ 10 ਦੇਸ਼ਾਂ ਦਾ 21 ਮੈਂਬਰੀ ਵਫ਼ਦ ਬੁੱਧਵਾਰ ਨੂੰ ਪਹੁੰਚ ਰਿਹਾ ਹੈ। ਇਸ ਵਫਦ ਲਈ ਰਿਹਾਇਸ਼ ਦਾ ਪ੍ਰਬੰਧ ਅਰੈਲ ਖੇਤਰ ’ਚ ਸਥਿਤ ਟੈਂਟ ਸਿਟੀ ਵਿਚ ਕੀਤਾ ਗਿਆ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਰਾਜ ਸੈਰ-ਸਪਾਟਾ ਵਿਕਾਸ ਨਿਗਮ ਵੱਲੋਂ ਬਣਾਇਆ ਗਿਆ ਹੈ।
ਬਰਡ ਫਲੂ ਨੇ ਦਿੱਤੀ ਦਸਤਕ, ਪੰਛੀਆਂ ਦੀ ਮੌਤ ਕਾਰਨ ਸੰਕਰਮਿਤ ਖੇਤਰ ਐਲਾਨੇ ਗਏ ਸੰਵੇਦਨਸ਼ੀਲ
NEXT STORY