ਨਵੀਂ ਦਿੱਲੀ : ਭਾਰਤ ਨੇ ਲੱਦਾਖ ਦੇ ਬਾਰੇ ਚੀਨ ਦੀ ਟਿੱਪਣੀ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਾ ਕਰਾਰਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਲੱਦਾਖ ਭਾਰਤ ਦਾ ਅਟੁੱਟ ਅਤੇ ਅਨਿੱਖੜਵਾਂ ਅੰਗ ਹੈ ਅਤੇ ਭਾਵੇਂ ਚੀਨ ਕਿੰਨਾ ਵੀ ਇਨਕਾਰ ਕਰੇ, ਇਸ ਨਾਲ ਤੱਥਾਂ ਨੂੰ ਨਹੀਂ ਬਦਲਿਆ ਜਾ ਸਕਦਾ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਥਿਤ 28 ਸਥਾਨਾਂ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਦੀ ਪਛਾਣ ਭਾਰਤੀ ਸਰਵੇਖਣ ਵਿਭਾਗ ਦੇ ਅਧਿਕਾਰਤ ਨਕਸ਼ੇ ’ਤੇ ਮਿਆਰੀ ਸਥਾਨ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਨਾਵਾਂ ਨਾਲ ਕੀਤੀ ਗਈ ਹੈ। ਇਹ ਕੰਮ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਅਤੇ ਸਥਾਨਕ ਹਿੱਸੇਦਾਰਾਂ ਦੀ ਸਲਾਹ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਰਵੇਖਣ ਵਿਭਾਗ ਦੇ ਨਕਸ਼ੇ ’ਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਇਨ੍ਹਾਂ ਸਥਾਨਾਂ ਦੀ ਰਸਮੀ ਪਛਾਣ ਕਰਨ ਦਾ ਮਕਸਦ ਉਨ੍ਹਾਂ ਦੀ ਸਟੀਕ ਪਛਾਣ ਯਕੀਨੀ ਬਣਾਉਣਾ ਅਤੇ ਆਮ ਜਨਤਾ ਵਿਚ ਉਨ੍ਹਾਂ ਬਾਰੇ ਜਾਗਰੂਕਤਾ ਵਧਾਉਣਾ ਹੈ।
ਵੈਸ਼ਾਲੀ ਕਿਸ਼ਤੀ ਹਾਦਸੇ 'ਤੇ PM ਮੋਦੀ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
NEXT STORY