ਸੰਯੁਕਤ ਰਾਸ਼ਟਰ(ਭਾਸ਼ਾ)— ਛੋਟੇ ਹਥਿਆਰਾਂ, ਹਲਕੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਰਹੱਦ ਪਾਰ ਤੋਂ ਹੋਣ ਵਾਲੀ ਗੈਰ-ਕਾਨੂੰਨੀ ਆਵਾਜਾਈ 'ਤੇ ਕੰਟਰੋਲ ਲਈ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਨੂੰ ਮਜਬੂਤ ਬਣਾਉਣ ਦੀ ਵਕਾਲਤ ਕੀਤੀ ਹੈ। ਵਿਦੇਸ਼ ਮੰਤਰਾਲੇ ਵਿਚ ਅਧੀਨ ਸਕੱਤਰ ਨਿਧੀ ਤਿਵਾਰੀ ਨੇ ਕੱਲ ਇੱੱਥੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਦੇ 'ਪ੍ਰਿਵੈਂਟ, ਕਾਮਬੈਟ ਐਂਡ ਈਰੈਡੀਕੇਟ ਦਿ ਈਲਿਕਟ ਟਰੇਡ ਇਨ ਸਮਾਲ ਆਰਮਸ ਐਂਡ ਲਾਈਟ ਵੈਪਨਸ ਇਨ ਆਲ ਇਟਸ ਅਸਪੈਕਟਸ (ਪੀਓਏ)' ਪ੍ਰੋਗਰਾਮ ਨੂੰ ਬਹੁਤ ਮਹੱਤਵ ਦਿੰਦਾ ਹੈ।
ਭਾਰਤ ਪੀਓਏ ਨੂੰ ਛੋਟੇ ਹਥਿਆਰਾਂ ਅਤੇ ਹਲਕੇ ਹਥਿਆਰਾਂ (ਐਸ.ਏ.ਐਲ.ਡਬਲਯੂ) ਦੇ ਗੈਰ-ਕਾਨੂੰਨੀ ਵਪਾਰ ਨੂੰ ਰੋਕਣ, ਉਸ ਵਿਰੁੱਧ ਲੜਨ ਅਤੇ ਉਸ ਨੂੰ ਖਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਦੀ ਬੁਨਿਆਦ ਮੰਨਦਾ ਹੈ। ਪੀਓਏ ਪ੍ਰੋਗਰਾਮ 'ਤੇ ਤਿਆਰੀਆਂ ਨਾਲ ਜੁੜੀ ਇਕ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਨਿਧੀ ਨੇ ਕਿਹਾ ਕਿ ਅੱਤਵਾਦ, ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਭਾਰਤ ਦੀ ਰਾਸ਼ਟਰੀ ਸੁਰੱਖਿਆ 'ਤੇ ਪ੍ਰਤੀਕੂਲ ਪ੍ਰਭਾਵ ਪਿਆ ਹੈ, ਜਿਸ ਵਿਚ ਐਸ.ਏ.ਐਲ.ਡਬਲਯੂ. ਦੇ ਗੈਰ-ਕਾਨੂੰਨੀ ਵਪਾਰ ਦੀ ਸਭ ਤੋਂ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ, ਇਹ ਸਾਫ ਹੈ ਕਿ 2001 ਵਿਚ ਪੀਓਏ ਨੂੰ ਸਵੀਕਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਵਾਧਾ ਹੋਇਆ ਹੈ ਪਰ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
ਯੂ.ਪੀ ਦੇ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਦਿੱਤਾ ਅਸਤੀਫਾ
NEXT STORY