ਉਤਰ ਪ੍ਰਦੇਸ਼— ਕਾਂਗਰਸ ਦੀ ਉਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਰਾਜ ਬੱਬਰ ਨੇ ਮੰਗਲਵਾਰ ਸ਼ਾਮ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੂਤਰਾਂ ਮੁਤਾਬਕ 2019 ਲੋਕਸਭਾ ਚੋਣਾਂ ਤੋਂ ਪਹਿਲੇ ਰਾਹੁਲ ਗਾਂਧੀ ਦੀ ਨਵੀਂ ਟੀਮ ਲਈ ਰਾਜ ਬੱਬਰ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦਾ ਅਸਤੀਫਾ ਅਜੇ ਤੱਕ ਸਵੀਕਾਰ ਨਹੀਂ ਹੋਇਅ ਹੈ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੱਕ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਦੇ ਰਹਿਣਗੇ।
ੋਸੂਤਰਾਂ ਮੁਤਾਬਕ ਯੂ.ਪੀ ਕਾਂਗਰਸ ਦਾ ਅਗਲਾ ਮੁਖੀਆ ਬ੍ਰਾਹਮਣ ਹੋਵੇਗਾ ਅਤੇ ਇਸ ਰੇਸ 'ਚ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਸਭ ਤੋਂ ਅੱਗੇ ਚੱਲ ਰਹੇ ਹਨ। ਨੌਜਵਾਨ ਜਿਤਿਨ ਪ੍ਰਸਾਦ ਰਾਹੁਲ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਹਨ। ਇਸ ਦੇ ਇਲਾਵਾ ਸੀਨੀਅਰ ਕਾਂਗਰਸ ਨੇਤਾ ਪ੍ਰਮੋਦ ਤਿਵਾਰੀ ਅਤੇ ਵਾਰਾਣਸੀ ਦੇ ਸਾਬਕਾ ਸੰਸਦ ਰਾਜੇਸ਼ ਮਿਸ਼ਰਾ ਦਾ ਵੀ ਨਾਮ ਚਰਚਾ 'ਚ ਹੈ। ਕਿਹਾ ਜਾ ਰਿਹਾ ਹੈ ਕਿ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਨੌਰਾਤਿਆਂ 'ਚ ਹੀ ਕੀਤੀ ਜਾ ਸਕਦਾ ਹੈ।
ਰਾਜ ਬੱਬਰ ਨੇ ਲੋਕਸਭਾ ਚੌਣਾਂ 'ਚ ਆਪਣੇ ਲਈ ਨਵੀਂ ਜ਼ਿੰਮੇਵਾਰ ਦੀ ਗੱਲ ਕਹਿ ਕੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਰਾਜ ਬੱਬਰ ਸਟਾਰ ਪ੍ਰਚਾਰਕ ਦੇ ਰੂਪ 'ਚ ਰਾਸ਼ਟਰੀ ਪੱਧਰ 'ਤੇ ਭੂਮਿਕਾ ਚਾਹੁੰਦੇ ਹਨ। ਇਸਦੇ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ 2019 'ਚ ਲੋਕਸਭਾ ਚੋਣਾਂ ਤੋਂ ਪਹਿਲੇ ਸਪਾ ਦੇ ਨਾਲ ਗਠਜੋੜ ਤੈਅ ਮੰਨਿਆ ਜਾ ਰਿਹਾ ਹੈ। ਅਸਤੀਫੇ ਦੇ ਬਾਅਦ ਰਾਜ ਬੱਬਰ ਨੇ ਕਿਹਾ ਕਿ ਵਿਧਾਨਸਭਾ ਚੌਣਾਂ ਦੌਰਾਨ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਦੇ ਕੇ ਭੇਜਿਆ ਗਿਆ ਸੀ। ਉਨ੍ਹਾਂ ਨੇ ਆਪਣੀ ਸ਼ਕਤੀ ਮੁਤਾਬਕ ਉਸ ਨੂੰ ਨਿਭਾਇਆ। ਉਨ੍ਹਾਂ ਨੇ ਕਿਹਾ ਕਿ 2019 ਨੂੰ ਦੇਖਦੇ ਹੀ ਉਨ੍ਹਾਂ ਦੀ ਅਤੇ ਹੋਰ ਲੋਕਾਂ ਦੀ ਭੂਮਿਕਾ ਬਦਲਣੀ ਚਾਹੀਦੀ ਹੈ। ਕਿਸ ਦੀ ਕੀ ਭੂਮਿਕਾ ਹੋਵੇਗੀ, ਇਹ ਲੀਡਰਸ਼ਿਪ ਨੂੰ ਤੈਅ ਕਰਨਾ ਹੈ।
ਨਾਗਰਿਕ ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਕਾਰਨ 12 ਮਹੀਨੇ ਦੀ ਬੱਚੀ ਦੀ ਮੌਤ
NEXT STORY