ਨੈਸ਼ਨਲ ਡੈਸਕ- ਭਾਰਤ ਨੇ ਵਾਯੂਮੰਡਲ ਵਿਗਿਆਨ (Atmospheric Science) 'ਚ ਇਕ ਹੈਰਾਨੀਜਨਕ ਤਰੱਕੀ ਕੀਤੀ ਹੈ। CSIR–Advanced Materials and Processes Research Institute (AMPRI), ਭੋਪਾਲ ਵੱਲੋਂ ਵਿਕਸਿਤ ਸਾਊਂਡ ਡਿਟੈਕਸ਼ਨ ਐਂਡ ਰੇਂਜਿੰਗ (SODAR) ਸਹੂਲਤ ਦਾ ਉਦਘਾਟਨ ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਮੁੱਖ ਦਫ਼ਤਰ, ਨਵੀਂ ਦਿੱਲੀ 'ਚ ਕੀਤਾ ਗਿਆ।
ਉਦਘਾਟਨ ਸਮਾਰੋਹ 'ਚ ਦੇਸ਼ ਦੇ ਪ੍ਰਮੁੱਖ ਵਿਗਿਆਨਕ ਮਾਹਿਰਾਂ ਦੀ ਮੌਜੂਦ ਰਹੇ, ਜਿਨ੍ਹਾਂ 'ਚ ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਸਕੱਤਰ ਡਾ. ਐੱਮ. ਰਵੀਚੰਦਰਨ, IMD ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੈ ਮਹਾਪਾਤਰਾ ਅਤੇ CSIR-AMPRI ਦੇ ਨਿਰਦੇਸ਼ਕ ਪ੍ਰੋ. ਥੱਲਾਡਾ ਭਾਸਕਰ ਸ਼ਾਮਲ ਸਨ। ਇਸ ਮੌਕੇ 'ਤੇ CSIR-AMPRI ਅਤੇ IMD ਦਰਮਿਆਨ ਇਕ ਸਮਝੌਤਾ ਪੱਤਰ (MoU) 'ਤੇ ਦਸਤਖਤ ਵੀ ਕੀਤੇ ਗਏ, ਜੋ ਵਾਯੂਮੰਡਲੀ ਵਿਗਿਆਨ 'ਚ ਸਹਿਯੋਗੀ ਅਧਿਐਨ, ਜਲਵਾਯੂ ਡਾਟਾ ਦੇ ਅਦਾਨ-ਪ੍ਰਦਾਨ ਅਤੇ ਆਫ਼ਤ ਖ਼ਤਰੇ ਨੂੰ ਘਟਾਉਣ ਲਈ ਜਾਣਕਾਰੀ ਦੇ ਇਸਤੇਮਾਲ ਨੂੰ ਵਧਾਵੇਗਾ।
CSIR ਦੇ ਨਿਰਦੇਸ਼ਕ ਜਨਰਲ ਡਾ. ਐੱਨ. ਕੈਲੈਸੇਲਵੀ ਨੇ ਵਰਚੁਅਲ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪ੍ਰਣਾਲੀ ਸਵਦੇਸ਼ੀ ਤਕਨੀਕ 'ਤੇ ਆਧਾਰਿਤ ਹੈ, ਜਿਸ ਨਾਲ ਦੇਸ਼ ਨੂੰ ਵਿਦੇਸ਼ੀ ਉਪਕਰਨਾਂ 'ਤੇ ਨਿਰਭਰਤਾ ਤੋਂ ਮੁਕਤੀ ਮਿਲੇਗੀ। SODAR (Sonic Detection and Ranging) ਇਕ ਗ੍ਰਾਊਂਡ-ਬੇਸਡ ਰਿਮੋਟ ਸੈਂਸਿੰਗ ਉਪਕਰਨ ਹੈ ਜੋ ਧੁਨੀ ਤਰੰਗਾਂ ਦੇ ਜ਼ਰੀਏ ਹਵਾ ਦੀ ਗਤੀ, ਦਿਸ਼ਾ ਅਤੇ ਹੇਠਲੇ ਵਾਯੂਮੰਡਲ ਦੀ ਥਰਮੋਡਾਇਨੇਮਿਕ ਸੰਰਚਨਾ ਨੂੰ ਮਾਪਦਾ ਹੈ। ਇਹ ਉਪਕਰਨ ਖੇਤੀਬਾੜੀ, ਊਰਜਾ ਯੋਜਨਾ, ਵਾਤਾਵਰਣ ਨਿਗਰਾਨੀ ਅਤੇ ਸਹੀ ਮੌਸਮ ਅਨੁਮਾਨ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ।
ਭਾਰਤ ਪੁਰਾਣੇ ਸਮੇਂ ਤੋਂ ਵਿਦੇਸ਼ੀ ਉਪਕਰਨਾਂ 'ਤੇ ਨਿਰਭਰ ਸੀ, ਜਿਸ ਨਾਲ ਰਣਨੀਤਿਕ ਅਤੇ ਆਰਥਿਕ ਚੁਣੌਤੀਆਂ ਸਾਹਮਣੇ ਆਉਂਦੀਆਂ ਸਨ। ਸਵਦੇਸ਼ੀ ਤਕਨੀਕ ਦੇ ਵਿਕਾਸ ਨਾਲ ਦੇਸ਼ ਲਈ ਖ਼ਰਚ-ਕੁਸ਼ਲ ਹੱਲ ਮਿਲੇਗਾ ਅਤੇ ਸਾਰਾ ਮੌਸਮ ਵਿਗਿਆਨਿਕ ਡਾਟਾ ਰਾਸ਼ਟਰੀ ਕੰਟਰੋਲ 'ਚ ਰਹੇਗਾ।
SODAR ਸਿਸਟਮ ਦੇ ਨੈੱਟਵਰਕ ਨਾਲ ਸਥਾਨਕ ਖੇਤੀਬਾੜੀ, ਆਫ਼ਤ ਯੋਜਨਾ ਅਤੇ ਜਨ ਸਿਹਤ ਲਈ ਵੀ ਸਹੀ ਜਾਣਕਾਰੀ ਮਿਲੇਗੀ। ਦੇਸ਼ ਦੇ ਵੱਖ-ਵੱਖ ਭੂਗੋਲਿਕ ਖੇਤਰ-ਸਮੁੰਦਰੀ ਇਲਾਕੇ, ਗੰਗਾ ਮੈਦਾਨ, ਰੇਗਿਸਤਾਨ ਅਤੇ ਹਿਮਾਲਿਆ 'ਚ ਸਥਾਨਕ ਉਪਕਰਨ ਬਹੁਤ ਜ਼ਰੂਰੀ ਹਨ। ਸਵਦੇਸ਼ੀ SODAR ਨੈੱਟਵਰਕ ਨਾਲ ਵਿਗਿਆਨੀਆਂ ਸੈਟਲਾਈਟ ਅਤੇ ਰੇਡਾਰ ਅਵਲੋਕਨਾਂ ਨਾਲ ਖੇਤਰੀ ਡਾਟਾ ਜੋੜ ਕੇ ਅਨੁਮਾਨ ਮਾਡਲਾਂ ਅਤੇ ਸ਼ੁਰੂਆਤੀ ਚਿਤਾਵਨੀ ਪ੍ਰਣਾਲੀਆਂ 'ਚ ਸੁਧਾਰ ਕਰ ਸਕਦੇ ਹਨ।
ਡਾ. ਰਵੀਚੰਦਰਨ ਨੇ ਇਸ ਵਿਕਾਸ ਨੂੰ 'ਬਹੁਤ ਆਸ਼ਾ ਜਨਕ' ਕਿਹਾ ਅਤੇ ਡਾ. ਮਹਾਪਾਤਰਾ ਨੇ ਇਸ ਦੀ ਸਹੀ ਅਨੁਮਾਨ ਦੇਣ ਦੀ ਸਮਰੱਥਾ 'ਤੇ ਜ਼ੋਰ ਦਿੱਤਾ। ਭਵਿੱਖ 'ਚ AMPRI–IMD ਸਹਿਯੋਗ ਉਹ ਖੇਤਰਾਂ 'ਚ SODAR ਸਿਸਟਮ ਸਥਾਪਿਤ ਕਰੇਗਾ ਜਿੱਥੇ ਜਲਵਾਯੂ ਸੰਵੇਦਨਸ਼ੀਲਤਾ ਵੱਧ ਅਤੇ ਡਾਟਾ ਸੀਮਿਤ ਹੈ।SODAR ਸੈਂਟਰ ਦਾ ਉਦਘਾਟਨ ਸਿਰਫ਼ ਵਿਗਿਆਨਕ ਉਪਲਬਧੀ ਨਹੀਂ ਹੈ, ਸਗੋਂ ਇਹ ਭਾਰਤ ਦੀ ਸਵਦੇਸ਼ੀ ਨਵਾਚਾਰ ਦੇ ਪ੍ਰਤੀ ਵਚਨਬੱਧਤਾ ਅਤੇ ਸਮਾਜਿਕ ਭਲੇ ਲਈ ਤਕਨੀਕੀ ਆਤਮਨਿਰਭਰਤਾ ਦਾ ਪ੍ਰਤੀਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਡੇਮਾਨ ’ਚ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ
NEXT STORY