ਨੈਸ਼ਨਲ ਡੈਸਕ : ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਬਾਰਾਟਾਂਗ ’ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੈਰ-ਸਰਗਰਮ ਭਾਰਤ ਦਾ ਇਕੋ-ਇਕ ਮਿੱਟੀ ਵਾਲਾ ਜਵਾਲਾਮੁਖੀ ਮੁੜ ਸਰਗਰਮ ਹੋ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਇਹ ਜਵਾਲਾਮੁਖੀ ਬਹੁਤ ਉੱਚੀ ਆਵਾਜ਼ ਨਾਲ ਫਟਿਆ ਸੀ। ਅਧਿਕਾਰੀ ਨੇ ਕਿਹਾ ਕਿ ਇੱਥੇ ਮਿੱਟੀ ਵਾਲੇ ਜਵਾਲਾਮੁਖੀ ਧਰਤੀ ਅੰਦਰ ਜੈਵਿਕ ਪਦਾਰਥਾਂ ਦੇ ਸੜਨ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਰਾਹੀਂ ਬਣਦੇ ਹਨ। ਇਹ ਗੈਸਾਂ ਮਿੱਟੀ ਤੇ ਗੈਸ ਨੂੰ ਸਤ੍ਹਾ ਵੱਲ ਧੱਕਦੀਆਂ ਹਨ, ਜਿਸ ਨਾਲ ਬੁਲਬੁਲੇ ਅਤੇ ਟੋਏ ਬਣਦੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਵੀਰਵਾਰ ਦੁਪਹਿਰ 1:30 ਵਜੇ ਬਾਰਾਟਾਂਗ ਦੇ ਜਰਵਾ ਕ੍ਰੀਕ ’ਚ ਇਕ ਮਿੱਟੀ ਵਾਲੇ ਜਵਾਲਾਮੁਖੀ ਦੇ ਫਟਣ ਦੀ ਰਿਪੋਰਟ ਮਿਲੀ। ਆਖਰੀ ਵਾਰ 2005 ’ਚ ਇਸ ਤਰ੍ਹਾਂ ਦਾ ਜਵਾਲਾਮੁਖੀ ਫਟਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਵਿਭਾਗ 'ਚ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ
NEXT STORY