ਥਿੰਪੂ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਭੂਟਾਨ ਸਿਰਫ਼ ਸਰਹੱਦਾਂ ਨਾਲ ਹੀ ਨਹੀਂ ਸਗੋਂ ਸੱਭਿਆਚਾਰ ਨਾਲ ਵੀ ਜੁੜੇ ਹੋਏ ਹਨ।
ਭੂਟਾਨ ਦੇ ਸਾਬਕਾ ਰਾਜਾ ਜਿਗਮੇ ਸਿੰਗਮੇ ਵਾਂਗਚੁਕ ਦੇ 70ਵੇਂ ਜਨਮ ਦਿਨ ’ਤੇ ਮੰਗਲਵਾਰ ਚਾਂਗਲਿਮਿਥਾਂਗ ਸਟੇਡੀਅਮ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਉਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਦਰਮਿਆਨ ਊਰਜਾ ਸਹਿਯੋਗ ਤੇ ਸੰਪਰਕ ਵਧਾਉਣ ਦਾ ਸੱਦਾ ਦਿੱਤਾ।
ਮੋਦੀ ਨੇ ਕਿਹਾ ਕਿ ਸੰਪਰਕ ਮੌਕੇ ਪੈਦਾ ਕਰਦਾ ਹੈ ਤੇ ਮੌਕੇ ਖੁਸ਼ਹਾਲੀ ਪੈਦਾ ਕਰਦੇ ਹਨ। ਇਸੇ ਭਾਵਨਾ ਨਾਲ ਗੇਲੇਫੂ ਤੇ ਸਮਤਸੇ ਵਰਗੇ 2 ਸ਼ਹਿਰਾਂ ਨੂੰ ਭਾਰਤ ਦੇ ਵਿਸ਼ਾਲ ਰੇਲ ਨੈੱਟਵਰਕ ਨਾਲ ਜੋੜਨ ਦਾ ਫੈਸਲਾ ਲਿਆ ਗਿਆ ਹੈ। ਪੂਰਾ ਹੋਣ ’ਤੇ ਇਹ ਪ੍ਰਾਜੈਕਟ ਭੂਟਾਨੀ ਉਦਯੋਗਾਂ ਤੇ ਕਿਸਾਨਾਂ ਨੂੰ ਭਾਰਤ ਦੇ ਵਿਸ਼ਾਲ ਬਾਜ਼ਾਰ ਤੱਕ ਸੌਖੀ ਪਹੁੰਚ ਪ੍ਰਦਾਨ ਕਰੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਰੇਲ ਤੇ ਸੜਕ ਸੰਪਰਕ ਦੇ ਨਾਲ ਹੀ ਦੋਵੇਂ ਦੇਸ਼ ਸਰਹੱਦ ’ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਦਿੱਲੀ ਧਮਾਕੇ ਦੇ ਪੀੜਤਾਂ ਲਈ CM ਰੇਖਾ ਗੁਪਤਾ ਨੇ ਕੀਤਾ ਮੁਆਵਜ਼ੇ ਦਾ ਐਲਾਨ
NEXT STORY