ਨਵੀਂ ਦਿੱਲੀ (ਭਾਸ਼ਾ): ਭਾਰਤ ਨੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ 10 ਲੱਖ ਅਮਰੀਕੀ ਡਾਲਰ ਦੀ ਫੌਰੀ ਵਿੱਤੀ ਸਹਾਇਤਾ ਦਾ ਮੰਗਲਵਾਰ ਨੂੰ ਐਲਾਨ ਕੀਤਾ। 24 ਮਈ ਨੂੰ ਟਾਪੂ ਦੇਸ਼ ਦੇ ਏਂਗਾ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕ ਮਲਬੇ ਹੇਠ ਦੱਬੇ ਗਏ ਅਤੇ ਵੱਡੇ ਪੱਧਰ 'ਤੇ ਤਬਾਹੀ ਹੋਈ। ਪਾਪੂਆ ਨਿਊ ਗਿਨੀ ਤੋਂ ਮੀਡੀਆ ਰਿਪੋਰਟਾਂ ਮੁਤਾਬਕ ਜ਼ਮੀਨ ਖਿਸਕਣ ਕਾਰਨ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਔਖੇ ਸਮੇਂ ਵਿਚ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਸ ਟਾਪੂ ਦੇਸ਼ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੀ ਵਚਨਬੱਧਤਾ ਜਤਾਈ ਹੈ। ਮੰਤਰਾਲੇ ਨੇ ਕਿਹਾ, "ਇਕ ਕਰੀਬੀ ਮਿੱਤਰ ਅਤੇ ਫੋਰਮ ਫਾਰ ਇੰਡੀਆ-ਪੈਸਿਫਿਕ ਆਈਲੈਂਡਸ ਕੋਆਪ੍ਰੇਸ਼ਨ (ਐੱਫ.ਆਈ.ਪੀ.ਆਈ.ਸੀ) ਤਹਿਤ ਭਾਈਵਾਲ ਹੋਣ ਨਾਤੇ ਅਤੇ ਪਾਪੂਆ ਨਿਊ ਗਿਨੀ ਦੇ ਮਿੱਤਰ ਲੋਕਾਂ ਲਈ ਇਕਜੁੱਟਤਾ ਦੀ ਭਾਵਨਾ ਤਹਿਤ, ਭਾਰਤ ਸਰਕਾਰ ਨੇ ਰਾਹਤ, ਮੁੜ-ਵਸੇਬਾ ਅਤੇ ਪੁਨਰ-ਨਿਰਮਾਣ ਦੀਆਂ ਕੋਸ਼ਿਸ਼ਾਂ ਵਿਚ ਮਦਦ ਲਈ 10 ਲੱਖ ਅਮਰੀਕੀ ਡਾਲਰ ਦੀ ਫੌਰੀ ਰਾਹਤ ਸਹਾਇਤਾ ਦਿੱਤੀ ਹੈ।''
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਪ੍ਰਭਾਵਿਤ ਪਾਪੂਆ ਨਿਊ ਗਿਨੀ ਨੂੰ ਲੱਖਾਂ ਡਾਲਰ ਦੇਣ ਦਾ ਕੀਤਾ ਵਾਅਦਾ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਇਸ ਔਖੀ ਘੜੀ ਵਿਚ ਪਾਪੂਆ ਨਿਊ ਗਿਨੀ ਦੇ ਲੋਕਾਂ ਨਾਲ ਇੱਕਮੁੱਠ ਹੈ। ਜੈਸ਼ੰਕਰ ਨੇ 'ਐਕਸ' 'ਤੇ ਕਿਹਾ, "ਮੈਂ ਪਾਪੂਆ ਨਿਊ ਗਿਨੀ 'ਚ ਹਾਲ ਹੀ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਕਿਹਾ, "ਅਸੀਂ ਉੱਥੇ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਖੜ੍ਹੇ ਹਾਂ।" ਭਾਰਤ ਇਸ ਔਖੇ ਸਮੇਂ ਵਿਚ ਆਪਣੇ ਦੋਸਤਾਂ ਨਾਲ ਇੱਕਮੁੱਠ ਹੈ।'' ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ 2018 ਦੇ ਭੂਚਾਲ ਅਤੇ 2019 ਅਤੇ 2023 ਦੇ ਜਵਾਲਾਮੁਖੀ ਫਟਣ ਦੌਰਾਨ ਪਾਪੂਆ ਨਿਊ ਗਿਨੀ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਲਈ ਵਚਨਬੱਧ ਹੈ ਅਤੇ ਇਕ ਜ਼ਿੰਮੇਵਾਰ ਦੇਸ਼ ਬਣਿਆ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ
NEXT STORY