ਨਵੀਂ ਦਿੱਲੀ- ਭਾਰਤ ਅਤੇ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਚੀਨ ਦੇ ਉਸ ਇਤਰਾਜ਼ ਨੂੰ ਖਾਰਜ ਕਰ ਦਿੱਤਾ, ਜਿਸ ’ਚ ਉਸ ਨੇ 4 ਦੇਸ਼ਾਂ ਦੇ ਗਠਜੋੜ ਕਵਾਡ ਨੂੰ ਇਕ ਤਰ੍ਹਾਂ ਦਾ ‘ਏਸ਼ੀਆਈ ਨਾਟੋ’ ਕਰਾਰ ਦਿੱਤਾ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸਲੀਅਤ ਨੂੰ ‘ਗਲਤ ਢੰਗ ਨਾਲ ਪੇਸ਼’ ਨਾ ਕੀਤਾ ਜਾਵੇ। ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ ਹੋਈ ਪਹਿਲੀ ‘ਟੂ ਪਲੱਸ ਟੂ’ ਵਾਰਤਾ ਤੋਂ ਬਾਅਦ ਚੀਨ ਵਲੋਂ ਕਵਾਡ ਸਮੂਹ ਨੂੰ ਏਸ਼ੀਆ ਦਾ ਨਾਟੋ ਕਹੇ ਜਾਣ ’ਤੇ ਜੈਸ਼ੰਕਰ ਨੇ ਕਿਹਾ ਕਿ ਅਸੀਂ ਖ਼ੁਦ ਨੂੰ ਕਵਾਡ ਕਹਿੰਦੇ ਹਾਂ ਅਤੇ ਇਹ ਇਕ ਅਜਿਹਾ ਮੰਚ ਹੈ, ਜਿੱਥੇ 4 ਦੇਸ਼ ਆਪਣੇ ਫਾਇਦੇ ਅਤੇ ਦੁਨੀਆ ਦੇ ਲਾਭ ਲਈ ਸਹਿਯੋਗ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਕਵਾਡ ਮੌਜੂਦਾ ਸਮੇਂ ਟੀਕੇ, ਸਪਲਾਈ ਲੜੀ, ਸਿੱਖਿਆ ਅਤੇ ਸੰਪਰਕ ਵਰਗੇ ਮੁੱਦਿਆਂ ’ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ
ਜੈਸ਼ੰਕਰ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਮੁੱਦਿਆਂ ਅਤੇ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਜਾਂ ਅਜਿਹੇ ਕਿਸੇ ਹੋਰ ਸੰਗਠਨਾਂ ਦਰਮਿਆਨ ਕੋਈ ਸੰਬੰਧ ਨਹੀਂ ਦੇਖਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਅਸਲੀਅਤ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕੀਤਾ ਜਾਵੇ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਮੁੜ ਨਵੀਂ ਊਰਜਾ ਮਿਲੀ ਹੈ। ਇਸ ਲਈ ਕਵਾਡ ਵਰਗੇ ਛੋਟੇ ਸਮੂਹਾਂ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਜਾਂ ਆਸਿਆਨ (ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ) ਵਰਗੇ ਖੇਤੀ ਮੰਚ ਰਾਹੀਂ ਕੰਮ ਕਰਨ ਦਾ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਕ ਸਕਾਰਾਤਮਕ ਏਜੰਡਾ ਹੈ। ਟੀਕੇ, ਜਲਵਾਯੂ, ਮਹੱਤਵਪੂਰਨ ਤਕਨੀਕ ਦੇ ਵਿਸ਼ੇ ’ਤੇ ਕੰਮ ਕਰਨ ਨਾਲ ਮਹਾਮਾਰੀ ਦੇ ਸੰਬੰਧ ’ਚ ਦੁਨੀਆ ’ਚ ਗਲਤ ਸੂਚਨਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਵਾਡ ’ਚ ਭਾਰਤ ਅਤੇ ਆਸਟ੍ਰੇਲੀਆ ਤੋਂ ਇਲਾਵਾ ਅਮਰੀਕਾ ਅਤੇ ਜਾਪਾਨ ਸ਼ਾਮਲ ਹਨ।
ਇਹ ਵੀ ਪੜ੍ਹੋ : ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ, ਕਰਨਾਲ ਧਰਨਾ ਖ਼ਤਮ ਕਰਨ ਦਾ ਐਲਾਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਇੰਦਰਾ ਗਾਂਧੀ ਨੂੰ ਅਯੋਗ ਕਰਾਰ ਦੇਣ ਦਾ ਫ਼ੈਸਲਾ ਬਹੁਤ ਸਾਹਸ ਭਰਿਆ ਸੀ : ਚੀਫ਼ ਜਸਟਿਸ
NEXT STORY