ਨਵੀਂ ਦਿੱਲੀ- ਭਾਰਤ ਬਾਇਓਟੇਕ ਨੇ ਆਪਣੀ ਕੋਰੋਨਾ ਵੈਕਸੀਨ 'ਕੋਵੈਕਸੀਨ' ਦਾ ਬਾਂਦਰਾ 'ਤੇ ਕੀਤੇ ਗਏ ਪ੍ਰੀਖਣ ਨੂੰ ਸਫ਼ਲ ਦੱਸਦੇ ਹੋਏ ਕਿਹਾ ਹੈ ਕਿ ਇਸ ਨਾਲ ਬਾਂਦਰਾ ਦੇ ਸਰੀਰ 'ਚ ਵਾਇਰਸ ਵਿਰੁੱਧ ਐਂਟੀਬਾਡੀਜ਼ ਬਣੀਆਂ ਹਨ। ਭਾਰਤ ਬਾਇਓਟੇਕ ਨੇ ਦੱਸਿਆ ਕਿ ਉਸ ਨੇ ਮਕਾਊ ਪ੍ਰਜਾਤੀ ਦੇ 20 ਬਾਂਦਰਾਂ 'ਤੇ ਕੋਵੈਕਸੀਨ ਦਾ ਪ੍ਰੀਖਣ ਕੀਤਾ ਸੀ। ਬਾਂਦਰਾ ਨੂੰ ਚਾਰ ਵੱਖ-ਵੱਖ ਸਮੂਹ 'ਚ ਵੰਡ ਕੇ ਇਕ ਸਮੂਹ ਨੂੰ ਪਲੇਸਿਬੋ ਅਤੇ ਤਿੰਨ ਸਮੂਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਤਿੰਨ ਵੈਕਸੀਨ ਦਿੱਤੀਆਂ ਗਈਆਂ।
ਵੈਕਸੀਨ ਦਾ ਪਹਿਲਾ ਡੋਜ਼ ਦੇਣ ਦੇ 14ਵੇਂ ਦਿਨ ਦੂਜਾ ਡੋਜ਼ ਦਿੱਤਾ ਗਿਆ। ਦੂਜਾ ਡੋਜ਼ ਦੇਣ ਦੇ 14 ਦਿਨਾਂ ਬਾਅਦ ਸਾਰੇ ਬਾਂਦਰ ਕੋਰੋਨਾ ਵਾਇਰਸ ਪੀੜਤ ਹੋਏ। ਜਿਨ੍ਹਾਂ ਬਾਂਦਰਾਂ ਨੂੰ ਵੈਕਸੀਨ ਦਿੱਤੀ ਗਈ, ਉਨ੍ਹਾਂ 'ਚ ਨਿਮੋਨੀਆ ਦੇ ਲੱਛਣ ਨਹੀਂ ਪਾਏ ਗਏ, ਜਦੋਂ ਕਿ ਪਲੇਸਿਓ ਦਿੱਤੇ ਜਾਣ ਵਾਲੇ ਸਮੂਹ ਦੇ ਬਾਂਦਰਾਂ 'ਚ ਨਿਮੋਨੀਆ ਦੇ ਲੱਛਣ ਪਾਏ ਗਏ। ਪ੍ਰੀਖਣ 'ਚ ਪਾਇਆ ਗਿਆ ਕਿ ਬਾਂਦਰਾ 'ਚ ਕੋਵਿਡ-19 ਵਿਰੁੱਧ ਐਂਟੀਬਾਡੀਜ਼ ਬਣੀ ਹੈ ਅਤੇ ਉਨ੍ਹਾਂ ਦੀ ਨੱਕ ਅਤੇ ਫੇਫੜਿਆਂ 'ਚ ਵਾਇਰਸ ਦਾ ਪ੍ਰਸਾਰ ਘੱਟ ਗਿਆ ਹੈ। ਕਿਸੇ ਵੀ ਬਾਂਦਰ 'ਚ ਵੈਕਸੀਨ ਦਾ ਕੋਈ ਗਲਤ ਪ੍ਰਭਾਵ ਨਹੀਂ ਦੇਖਿਆ ਗਿਆ। ਭਾਰਤ ਬਾਇਓਟੇਕ ਇਹ ਵੈਕਸੀਨ ਭਾਰਤੀ ਮੈਡੀਕਲ ਖੋਜ ਕੌਂਸਲ ਨਾਲ ਮਿਲ ਕੇ ਵਿਕਸਿਤ ਕਰ ਰਹੀ ਹੈ। ਕੋਵੈਕਸੀਨ ਦਾ ਦੂਜੇ ਪੜਾਅ ਦਾ ਮਨੁੱਖੀ ਪ੍ਰੀਖਣ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚੱਲ ਰਿਹਾ ਹੈ।
ਫ਼ੌਜ 'ਚ ਜਾਣ ਦੇ ਇਛੁੱਕ ਨੌਜਵਾਨਾਂ ਨੂੰ ਸਿਖਲਾਈ ਦੇ ਰਹੇ ਹਨ ਸੇਵਾਮੁਕਤ ਫ਼ੌਜ ਅਧਿਕਾਰੀ
NEXT STORY