ਓਟਾਵਾ (ਏਜੰਸੀ)- ਕੈਨੇਡਾ ਨੇ ਭਾਰਤ ਨਾਲ ਤਣਾਅ ਭਰੇ ਰਿਸ਼ਤਿਆਂ ਨੂੰ ਸੁਧਾਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਕ੍ਰਿਸਟੋਫ਼ਰ ਕੁਟਰ ਨੂੰ ਭਾਰਤ ਵਿਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਵੀ ਐਲਾਨ ਕੀਤਾ ਕਿ ਸੀਨੀਅਰ ਡਿਪਲੋਮੈਟ ਦਿਨੇਸ਼ ਕੇ. ਪਟਨਾਇਕ ਕੈਨੇਡਾ ਵਿੱਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਉਣਗੇ। ਇਹ ਕਦਮ ਦੋਵਾਂ ਦੇਸ਼ਾਂ ਵੱਲੋਂ ਆਪਣੇ-ਆਪਣੇ ਚੋਟੀ ਦੇ ਡਿਪਲੋਮੈਟਾਂ ਨੂੰ ਬਾਹਰ ਕੱਢਣ ਤੋਂ 10 ਮਹੀਨੇ ਬਾਅਦ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਟਕਰਾਅ 'ਮੋਦੀ ਦੀ ਜੰਗ' ! ਵ੍ਹਾਈਟ ਹਾਊਸ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਸਿਰ ਮੜ੍ਹਿਆ ਇਲਜ਼ਾਮ
ਕੁਟਰ 1990 ਤੋਂ ਕੈਨੇਡਾ ਦੇ ਵਿਦੇਸ਼ ਮੰਤਰਾਲਾ ਨਾਲ ਜੁੜੇ ਹੋਏ ਹਨ ਅਤੇ ਉਹ ਕਈ ਮਹੱਤਵਪੂਰਨ ਦੇਸ਼ਾਂ ਵਿੱਚ ਰਾਜਨਾਇਕ ਰਹਿ ਚੁੱਕੇ ਹਨ, ਜਿਸ ਵਿੱਚ ਨਾਈਜੀਰੀਆ, ਦੱਖਣੀ ਅਫ਼ਰੀਕਾ, ਤੁਰਕੀ, ਜਾਰਜੀਆ ਅਤੇ ਮੈਡਾਗਾਸਕਰ ਸ਼ਾਮਲ ਹਨ। ਇਸੇ ਦੌਰਾਨ, ਦਿਨੇਸ਼ ਪਟਨਾਇਕ, ਜੋ ਇਸ ਸਮੇਂ ਸਪੇਨ ਵਿੱਚ ਭਾਰਤ ਦੇ ਰਾਜਦੂਤ ਹਨ, ਨੂੰ ਕੈਨੇਡਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਜੇਕਰ ਭਾਰਤੀ ਨਾ ਮੰਨੇ ਤਾਂ...'; ਅਮਰੀਕਾ ਨੇ ਦਿੱਤੀ ਇਕ ਹੋਰ ਧਮਕੀ
ਭਾਰਤ-ਕੈਨੇਡਾ ਸੰਬੰਧ ਪਿਛਲੇ ਸਾਲ ਅਕਤੂਬਰ ਵਿੱਚ ਉਸ ਵੇਲੇ ਖਰਾਬ ਹੋਏ ਸਨ ਜਦੋਂ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿਜ਼ਰ ਦੇ ਕਤਲ ਵਿੱਚ ਹੱਥ ਹੋਣ ਦੇ "ਭਰੋਸੇਯੋਗ ਦੋਸ਼" ਲਗਾਏ ਸਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ "ਬੇਬੁਨਿਆਦ ਅਤੇ ਪ੍ਰੇਰਿਤ" ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਅਤੇ ਕੈਨੇਡਾ 'ਤੇ ਅੱਤਵਾਦੀ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਪਨਾਹ ਦੇਣ ਦੇ ਦੋਸ਼ ਲਗਾਏ ਸਨ।
ਇਹ ਵੀ ਪੜ੍ਹੋ: ਏਅਰ ਸ਼ੋਅ ਦੀਆਂ ਤਿਆਰੀਆਂ ਦੌਰਾਨ F-16 ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਹੋਈ ਮੌਤ (ਵੀਡੀਓ)
ਪਰ ਮਾਰਕ ਕਾਰਨੀ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਾਲਾਤਾਂ ਵਿੱਚ ਸੁਧਾਰ ਆਇਆ ਹੈ। ਜੂਨ ਵਿੱਚ ਜੀ7 ਆਊਟਰੀਚ ਸਮਿਟ ਦੌਰਾਨ ਪੀਐਮ ਮੋਦੀ ਅਤੇ ਕਾਰਨੀ ਵਿਚਕਾਰ ਹੋਈ ਮੁਲਾਕਾਤ ਨੂੰ "ਸਕਾਰਾਤਮਕ ਅਤੇ ਰਚਨਾਤਮਕ" ਕਰਾਰ ਦਿੱਤਾ ਗਿਆ। ਦੋਵੇਂ ਦੇਸ਼ਾਂ ਨੇ ਉਸ ਵੇਲੇ ਹੀ ਤੈਅ ਕਰ ਲਿਆ ਸੀ ਕਿ ਜਲਦੀ ਤੋਂ ਜਲਦੀ ਇੱਕ-ਦੂਜੇ ਦੇ ਰਾਜਦੂਤ ਮੁੜ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਹੁਣ ਦੋਵੇਂ ਪੱਖਾਂ ਵੱਲੋਂ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਰਾਹ ਖੁਲਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਅਤੇ ਉਹਨਾਂ ਦੀ ਮਾਂ ਨੂੰ ਸਟੇਜ ਤੋਂ ਗਾਲ੍ਹਾਂ ਕੱਢਣ ਵਾਲਾ ਵਿਅਕਤੀ ਗ੍ਰਿਫ਼ਤਾਰ
NEXT STORY