ਨਵੀਂ ਦਿੱਲੀ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਅਕਸਰ ਵਿਵਾਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੋਂ ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ ਮੁਲਾਕਾਤ ਹੋਈ ਹੈ, ਉਹ ਚਾਰੇ ਪਾਸਿਓਂ ਆਲੋਚਨਾਵਾਂ ਨਾਲ ਘਿਰ ਗਏ ਹਨ। ਸੂਤਰਾਂ ਮੁਤਾਬਕ ਵਿਵਾਦਾਂ ਦੀ ਚਿੰਗਾਰੀ ਨੂੰ ਹਵਾ ਦੇਣ 'ਚ ਚੀਨੀ ਰਾਜਦੂਤ ਦੀ ਵੀ ਅਹਿਮ ਭੂਮਿਕਾ ਹੈ। ਸੂਤਰ ਦੱਸਦੇ ਹਨ ਜਦੋਂ ਰਾਹੁਲ ਨੇ ਆਪਣੇ ਘਰ ਚੀਨ ਦੇ ਰਾਜਦੂਤ ਲੂ ਝਾਓਈ ਨੂੰ ਚਾਹ 'ਤੇ ਬੁਲਾਇਆ ਤਾਂ ਉਨ੍ਹਾਂ ਦੀ ਜਾਣਕਾਰੀ ਦੇ ਬਗੈਰ ਉਸੇ ਵੇਲੇ ਆਪਣੇ ਘਰ ਭੂਟਾਨ ਦੇ ਭਾਰਤ ਸਥਿਤ ਰਾਜਦੂਤ ਨੂੰ ਵੀ ਆਪਣੇ ਘਰ ਸੱਦ ਲਿਆ।
ਚੀਨ ਤੇ ਭੂਟਾਨ ਦੀ ਨਜ਼ਰੀਆ ਸਮਝਣਾ ਚਾਹੁੰਦੇ ਸਨ ਰਾਹੁਲ
ਜਦੋਂ ਚੀਨ ਦੇ ਰਾਜਦੂਤ ਰਾਹੁਲ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਹੀ ਭੂਟਾਨ ਦੇ ਰਾਜਦੂਤ ਮੌਜੂਦ ਸਨ, ਜਿਨ੍ਹਾਂ ਨੂੰ ਦੇਖ ਕੇ ਚੀਨੀ ਰਾਜਦੂਤ ਦੰਗ ਰਹਿ ਗਏ ਤੇ ਕਿਹਾ ਜਾ ਰਿਹਾ ਹੈ ਕਿ 45 ਮਿੰਟ ਦੀ ਇਹ ਮੁਲਾਕਾਤ 15 ਮਿੰਟ 'ਚ ਹੀ ਖਤਮ ਹੋ ਗਈ। ਆਮ ਕਰਕੇ ਭਾਰਤ 'ਚ ਆਪਣੀਆਂ ਡਿਪਲੋਮੈਟਿਕ ਮੁਲਾਕਾਤਾਂ ਨੂੰ ਮੀਡੀਆ ਤੋਂ ਦੂਰ ਰੱਖਣ ਵਾਲੇ ਚੀਨੀ ਰਾਜਦੂਤ ਨੇ ਰਾਹੁਲ ਨਾਲ ਹੋਈ ਮੁਲਾਕਾਤ ਦੀ ਫੋਟੋ ਜਾਰੀ ਕਰ ਦਿੱਤੀ। ਭੂਟਾਨੀ ਰਾਜਦੂਤ ਨੇ ਵੀ ਇਸ ਦੀ ਪ੍ਰੈੱਸਨੋਟ ਬਣਾ ਕੇ ਪਾਰੋ ਭੇਜ ਦਿੱਤਾ। ਸੂਤਰ ਦੱਸਦੇ ਹਨ ਕਿ ਰਾਹੁਲ ਡੋਕਲਾਮ 'ਤੇ ਚੀਨ ਤੇ ਭੂਟਾਨ ਦਾ ਨਜ਼ਰੀਆ ਸਮਝਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 8 ਜੁਲਾਈ ਨੂੰ ਦੋਵਾਂ ਰਾਜਦੂਤਾਂ ਨੂੰ ਇਕੱਠੇ ਆਪਣੇ ਘਰ ਚਾਹ ਤੇ ਬੁਲਾਇਆ ਪਰ ਉਨ੍ਹਾਂ ਨੂੰ ਇਸ ਦੇ ਬਾਅਦ ਸਿਆਸੀ ਤਪਸ਼ ਦਾ ਸਾਹਮਣਾ ਕਰਨਾ ਪਿਆ।
ਸੰਸਦ ਮੈਂਬਰਾਂ ਨੇ ਪ੍ਰਣਬ ਮੁਖਰਜੀ ਨੂੰ ਦਿੱਤੀ ਨਿੱਘੀ ਵਿਦਾਇਗੀ
NEXT STORY