ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਦੀ ਸਰਹੱਦ ’ਤੇ ਭਾਰੀ ਠੰਢ ਸ਼ੁਰੂ ਹੋਣ ਤੋਂ ਪਹਿਲਾਂ ਤਣਾਅ ਘਟਾਉਣ ਲਈ ਭਾਰਤ ਤੇ ਚੀਨ ਦਰਮਿਆਨ ਕਮਾਂਡਰ ਲੈਵਲ ਦੀ ਫੌਜੀ ਗੱਲਬਾਤ ਦਾ ਦੂਜਾ ਦੌਰ ਖਤਮ ਹੋ ਗਿਆ ਹੈ। ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਨੇ ਨਾਗਾਲੈਂਡ ਦੇ ਦੀਮਾਪੁਰ ’ਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਉਨ੍ਹਾਂ ਆਪਣੇ ਚੀਨੀ ਹਮਰੁਤਬਾ ਤੇ ਹੋਰ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਇਹ ਤਾਜ਼ਾ ਬੈਠਕ 6 ਤੇ 7 ਸਤੰਬਰ ਨੂੰ ਪੂਰਬੀ ਸੈਕਟਰ ’ਚ ਕੋਰ ਕਮਾਂਡਰ ਪੱਧਰ ਦੀ ਪਹਿਲੀ ਬੈਠਕ ਤੋਂ ਬਾਅਦ ਹੋਈ। ਗੱਲਬਾਤ ਵਾਚਾ-ਦਮਈ ਸਰਹੱਦੀ ਕਰਮਚਾਰੀ ਮੀਟਿੰਗ ਪੁਆਇੰਟਾਂ ’ਤੇ ਹੋਈ। ਗੱਲਬਾਤ ਦਾ ਮੰਤਵ ਦੋਵਾਂ ਫੌਜਾਂ ਦਰਮਿਆਨ ਸਪੱਸ਼ਟ ਕਾਰਜ ਪ੍ਰਣਾਲੀਆਂ ਸਥਾਪਤ ਕਰਨਾ, ਗਸ਼ਤ ਕਰਨ ਵਾਲੀਆਂ ਪਾਰਟੀਆਂ ਦਰਮਿਆਨ ਟਕਰਾਅ ਤੋਂ ਬਚਣਾ, ਗੱਲਬਾਤ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣਾ ਤੇ ਸਥਾਨਕ ਟਕਰਾਵਾਂ ਨੂੰ ਕਿਸੇ ਵੱਡੇ ਫੌਜੀ ਡੈੱਡਲਾਕ ’ਚ ਤਬਦੀਲ ਹੋਣ ਤੋਂ ਰੋਕਣਾ ਸੀ। ਇਹ ਗੱਲਬਾਤ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਦੇ ਕੁਝ ਹਿੱਸਿਆਂ ’ਤੇ ਲਗਾਤਾਰ ਤਣਾਅ ਦੇ ਸਮੇਂ ਹੋਈ ਹੈ, ਜਿੱਥੇ ਭਾਰਤੀ ਤੇ ਚੀਨੀ ਫੌਜਾਂ ਕਈ ਥਾਵਾਂ ’ਤੇ ਆਹਮੋ-ਸਾਹਮਣੇ ਹਨ।
ਇਹ ਵੀ ਪੜ੍ਹੋ- ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy ਦਾ ਫੀਚਰ
ਅਰੁਣਾਚਲ ਪ੍ਰਦੇਸ਼ ’ਤੇ ਵਿਵਾਦ ਕਿਉਂ ?
ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ’ਚ ਸਰਹੱਦੀ ਵਿਵਾਦ ਇਸ ਤੱਥ ਤੋਂ ਪੈਦਾ ਹੋਇਆ ਹੈ ਕਿ ਚੀਨ ਮੈਕਮੋਹਨ ਲਾਈਨ ਨੂੰ ਮਾਨਤਾ ਨਹੀਂ ਦਿੰਦਾ, ਜਦੋਂ ਕਿ ਭਾਰਤ ਇਸ ਨੂੰ ਪੂਰਬੀ ਖੇਤਰ ਦੇ ਦੋਵਾਂ ਦੇਸ਼ਾਂ ਦਰਮਿਆਨ ਹੱਦ ਮੰਨਦਾ ਹੈ। ਇਹ 1914 ਦੀ ਸ਼ਿਮਲਾ ਕਨਵੈਨਸ਼ਨ ਅਧੀਨ ਬ੍ਰਿਟਿਸ਼ ਭਾਰਤ, ਤਿੱਬਤ ਤੇ ਚੀਨ ਦਰਮਿਆਨ ਨਿਰਧਾਰਤ ਕੀਤੀ ਗਈ ਸੀ। ਬ੍ਰਿਟਿਸ਼ ਭਾਰਤ ਅਤੇ ਤਿੱਬਤ ਦੇ ਪ੍ਰਤੀਨਿਧੀਆਂ ਨੇ ਇਕ ਸਮਝੌਤੇ ’ਤੇ ਦਸਤਖਤ ਕੀਤੇ ਸਨ ਜਿਸ ਨੂੰ ਬਾਅਦ ’ਚ ਚੀਨ ਨੇ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ- 'ਮੇਰੀ ਧੀ ਕੋਲ ਵਰਕ ਪਰਮਿਟ ਹੈ..!', ICE ਅਧਿਕਾਰੀਆਂ ਦੇ ਪੈਰ ਫੜ ਰੋਂਦੀ ਰਹੀ ਮਾਂ, US ਏਅਰਪੋਰਟ 'ਤੇ ਪਿਆ ਰੌਲ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਲਿਆਂ ਦੇ ਵਿਆਹ 'ਤੇ ਜੀਜੇ ਨੇ ਪਾਏ 1-1 ਕਰੋੜ ਰੁਪਏ ਦੇ ਨੋਟਾਂ ਦੇ ਹਾਰ ! ਪਿਆਰ ਦੀ ਵੀਡੀਓ ਹੋਈ ਵਾਇਰਲ
NEXT STORY