ਜਿਨੇਵਾ - ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਮਿਸ਼ੇਲ ਬੈਸ਼ਲੇਟ ਨਾਲ ਇਥੇ ਇਕ ਉੱਚ ਭਾਰਤੀ ਕੂਟਨੀਤਕ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਅੱਤਵਾਦੀਆਂ ਗਤੀਵਿਧੀਆਂ ਨਾਲ ਪੈਦਾ ਹੋਣ ਵਾਲੇ ਖਤਰੇ ਨੂੰ ਲੈ ਕੇ ਚਿੰਤਾ ਜਤਾਈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਵਿਦੇਸ਼ ਮੰਤਰਾਲੇ ਦੀ ਪੂਰਬੀ ਮਾਮਲਿਆਂ ਦੀ ਸਕੱਤਰ ਵਿਜੇ ਠਾਕੁਰ ਸਿੰਘ ਨੇ ਬੈਸ਼ਲੇਟ ਨੂੰ ਜੰਮੂ ਕਸ਼ਮੀਰ 'ਚ ਹਾਲਾਤ ਹੋਲੀ-ਹੋਲੀ ਆਮ ਕਰਨ ਲਈ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੂ. ਐੱਨ. ਐੱਚ. ਆਰ. ਹਾਈ ਕਮਿਸ਼ਨਰ ਦੇ ਨਾਲ ਬੈਠਕ ਦੌਰਾਨ ਸਿੰਘ ਨੇ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦ ਨਾਲ ਪੈਦਾ ਹੋਣ ਵਾਲੇ ਖਤਰੇ ਨੂੰ ਲੈ ਕੇ ਭਾਰਤ ਦੀ ਚਿੰਤਾ ਵਿਅਕਤ ਕੀਤੀ। ਇਸ ਤੋਂ ਪਹਿਲਾਂ ਵੀ ਸਿੰਘ ਨੇ ਯੂ. ਐੱਨ. ਐੱਚ. ਆਰ. ਸੀ. ਦੇ 42ਵੇਂ ਸ਼ੈਸ਼ਨ 'ਚ ਮੰਗਲਵਾਰ ਨੂੰ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀ ਗਲਤ ਮੁਹਿੰਮ ਨੂੰ ਲੈ ਕੇ ਉਸ 'ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਰਾਜ ਪ੍ਰਾਯੋਜਿਤ ਅੱਤਵਾਦ ਦੀ ਨਿੰਦਾ ਕੀਤੀ ਸੀ।
ਸਕੂਟੀ ਸਵਾਰ ਲੜਕੀ 'ਤੇ ਡਿੱਗਿਆ AIADMK ਦਾ ਬੈਨਰ, ਹੋਈ ਦਰਦਨਾਕ ਮੌਤ
NEXT STORY