ਕੁਵੈਤ-ਦੁਨੀਆ ਭਰ 'ਚ ਕੋਰੋਨਾ ਟੀਕਾ ਲਾਉਣ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਭਾਰਤ ਹੋਰ ਦੇਸ਼ਾਂ ਨੂੰ ਵੀ ਸਵਦੇਸ਼ੀ ਕੋਰੋਨਾ ਟੀਕੇ ਮੁਹੱਈਆ ਕਰਵਾ ਰਿਹਾ ਹੈ।
ਵੈਕਸੀਨ ਡਿਪਲੋਮੈਸੀ ਤਹਿਤ ਭਾਰਤ ਲਗਾਤਾਰ ਕਈ ਦੇਸ਼ਾਂ ਨੂੰ ਆਪਣੇ ਇੱਥੇ ਬਣੇ ਕੋਰੋਨਾ ਟੀਕਿਆਂ ਦੀ ਖੇਪ ਭੇਜ ਰਿਹਾ ਹੈ। ਇਸ ਤਹਿਤ ਭਾਰਤ ਨੇ ਕੁਵੈਤ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਭੇਜੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਐੱਸ. ਜੈਸ਼ੰਕਰ ਨੇ ਟਵੀਟ ਕੀਤਾ,"ਭਾਰਤ ਵਿਚ ਬਣੀ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ ਅੱਜ ਕੁਵੈਤ ਪੁੱਜ ਚੁੱਕੀ ਹੈ।" ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਕੋਰੋਨਾ ਕਾਰਨ ਬਣੀ ਇਸ ਮੁਸ਼ਕਲ ਘੜੀ ਵਿਚ ਭਾਰਤ ਹੋਰ ਦੇਸ਼ਾਂ ਦੀ ਮਦਦ ਕਰ ਰਿਹਾ ਹੈ ਜਦ ਲਗਭਗ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਭਾਰਤ ਵਿਚ ਬਣੇ ਕੋਰੋਨਾ ਟੀਕੇ ਨੂੰ ਹੁਣ ਕਈ ਦੇਸ਼ਾਂ ਨੇ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਇਲਾਵਾ ਭਾਰਤ ਹੁਣ ਉਨ੍ਹਾਂ ਦੇਸ਼ਾਂ ਦੀ ਲਿਸਟ ਵਿਚ ਵੀ ਸ਼ਾਮਲ ਹੋ ਗਿਆ ਹੈ, ਜਿੱਥੇ ਕੋਰੋਨਾ ਵੈਕਸੀਨ ਲਗਾਉਣ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਵੀ ਭਾਰਤ ਦੀ ਇਸ ਕਾਰਗੁਜ਼ਾਰੀ ਦੀ ਸਿਫ਼ਤ ਕੀਤੀ ਹੈ।
ਕਿਸਾਨ ਅੰਦੋਲਨ ਜਾਰੀ, ਦਿੱਲੀ ਪੁਲਸ ਨੇ ਸਖ਼ਤ ਕੀਤੀ ਸੁਰੱਖਿਆ
NEXT STORY