ਨਵੀਂ ਦਿੱਲੀ- ਭਾਰਤ 'ਚ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਵੱਧ 95,735 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 44 ਲੱਖ ਦੇ ਪਾਰ ਹੋ ਗਏ। ਉੱਥੇ ਹੀ 1,172 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 75,062 ਹੋ ਗਈ। ਕੇਂਦਰੀ ਸਿਹਤ ਮਹਿਕਮੇ ਨੇ ਦੱਸਿਆ ਕਿ ਵੀਰਵਾਰ ਤੱਕ 34, 71,783 ਲੋਕ ਠੀਕੀ ਹੋ ਚੁਕੇ ਹਨ। ਮਹਿਕਮੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਕੁੱਲ 44,65,863 ਮਾਮਲੇ ਸਾਹਮਣੇ ਆ ਚੁਕੇ ਹਨ। ਉਸ ਅਨੁਸਾਰ ਮੌਤ ਦਰ ਘੱਟ ਕੇ 1.68 ਫੀਸਦੀ ਹੋ ਗਈ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 77.74 ਫੀਸਦੀ ਹੈ।
ਅੰਕੜਿਆਂ ਅਨੁਸਾਰ ਦੇਸ਼ 'ਚ ਸਾਰੇ 9,19,018 ਮਰੀਜ਼ਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ, ਜੋ ਕੁੱਲ ਮਾਮਲਿਆਂ ਦਾ 20.58 ਫੀਸਦੀ ਹੈ। ਭਾਰਤ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 7 ਅਗਸਤ ਨੂੰ 20 ਲੱਖ ਦੇ ਪਾਰ ਹੋ ਗਈ ਸੀ। ਇਹ 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਦੇ ਪਾਰ ਪਹੁੰਚ ਗਈ ਸੀ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ 'ਚ 9 ਸਤੰਬਰ ਤੱਕ 5,29,34,433 ਨਮੂਨਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 11,29,756 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਹੀ ਕੀਤੀ ਗਈ।
ਅੰਬਾਲਾ ਏਅਰਬੇਸ: ਹਵਾਈ ਫ਼ੌਜ 'ਚ ਸ਼ਾਮਲ ਹੋਇਆ ਦੁਸ਼ਮਣ ਦਾ ਕਾਲ 'ਰਾਫ਼ੇਲ'
NEXT STORY