ਇੰਟਰਨੈਸ਼ਨਲ ਡੈਸਕ- ਭਾਰਤ ਹੁਣ ਸਿਰਫ਼ ਇੱਕ ਘਰੇਲੂ ਬਾਜ਼ਾਰ ਜਾਂ ਸਸਤੇ ਆਊਟਸੋਰਸਿੰਗ ਕੇਂਦਰ ਵਜੋਂ ਨਹੀਂ, ਸਗੋਂ ਗਲੋਬਲ ਪੱਧਰ 'ਤੇ ਟੈਕਨਾਲੋਜੀ, ਇਨੋਵੇਸ਼ਨ ਅਤੇ ਆਰਥਿਕ ਵਿਕਾਸ ਦੇ ਮੁੱਖ ਪਲੇਟਫਾਰਮ ਵਜੋਂ ਉੱਭਰਿਆ ਹੈ। ਅੰਤਰਰਾਸ਼ਟਰੀ ਕੰਪਨੀ SAP ਨੇ ਖੁਲਾਸਾ ਕੀਤਾ ਹੈ ਕਿ ਅੱਜ ਕੰਪਨੀ ਦੇ 80 ਫ਼ੀਸਦੀ ਤੋਂ ਵੱਧ AI ਏਜੰਟ ਭਾਰਤ 'ਚ ਹੀ ਤਿਆਰ ਕੀਤੇ ਜਾ ਰਹੇ ਹਨ।
ਲਗਭਗ 6.5 ਫ਼ੀਸਦੀ ਤੋਂ 7 ਫ਼ੀਸਦੀ ਦੀ ਸਾਲਾਨਾ ਵਿਕਾਸ ਦਰ ਅਤੇ ਮੌਜੂਦਾ 4.15 ਟ੍ਰਿਲੀਅਨ ਡਾਲਰ ਦੀ GDP ਨਾਲ ਭਾਰਤ ਜਲਦ ਹੀ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਬਣਨ ਜਾ ਰਿਹਾ ਹੈ, ਜੋ ਇਸ ਦਹਾਕੇ ਦੇ ਅੰਤ ਤੱਕ 6-7 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ।
ਦੁਨੀਆ ਦੇ ਅੱਧੇ ਤੋਂ ਜ਼ਿਆਦਾ ਗਲੋਬਲ ਕੈਪੇਬਿਲਿਟੀ ਸੈਂਟਰ ਭਾਰਤ ਵਿੱਚ ਸਥਿਤ ਹਨ, ਜੋ 21 ਲੱਖ ਪੇਸ਼ੇਵਰਾਂ ਨੂੰ ਰੁਜ਼ਗਾਰ ਦਿੰਦੇ ਹਨ ਅਤੇ ਇਸ ਸਾਲ ਲਗਭਗ 100 ਬਿਲੀਅਨ ਡਾਲਰ ਦਾ ਨਿਰਯਾਤ ਮਾਲੀਆ ਪੈਦਾ ਕਰਨਗੇ। ਇਸ ਤੋਂ ਇਲਾਵਾ 25 ਲੱਖ ਸਾਲਾਨਾ STEM ਗ੍ਰੈਜੂਏਟਸ, 1.1 ਬਿਲੀਅਨ ਡਾਲਰ ਦੇ 'ਇੰਡੀਆ-AI ਮਿਸ਼ਨ' ਅਤੇ GitHub 'ਤੇ 52 ਲੱਖ ਨਵੇਂ ਡਿਵੈਲਪਰਾਂ ਦੇ ਜੁੜਨ ਨਾਲ ਭਾਰਤ ਗਲੋਬਲ AI ਈਕੋਸਿਸਟਮ ਦੀ ਅਗਵਾਈ ਕਰ ਰਿਹਾ ਹੈ।
PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਮੇਅਰ ਦੀ ਜੀਵਨੀ
NEXT STORY