ਨਵੀਂ ਦਿੱਲੀ (ਵਾਰਤਾ)- ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਕਿਹਾ ਹੈ ਕਿ ਅਸਲ ਕੰਟਰੋਲ ਰੇਖਾ 'ਤੇ ਚੀਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਵਾਈ ਫ਼ੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਮੰਗਲਵਾਰ ਨੂੰ ਇੱਥੇ ਹਵਾਈ ਫ਼ੌਜ ਦਿਵਸ ਤੋਂ ਪਹਿਲਾਂ ਆਯੋਜਿਤ ਇਕ ਸੰਮੇਲਨ 'ਚ ਕਿਹਾ ਕਿ ਹਵਾਈ ਫ਼ੌਜ ਪੂਰਬੀ ਲੱਦਾਖ 'ਚ ਚੀਨ ਦੀ ਪਲ-ਪਲ ਦੀ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : 10 ਲੱਖ ਦਾ ਚੂਹਾ ਚੋਰੀ! ਥਾਣੇ ਸ਼ਿਕਾਇਤ ਲੈ ਕੇ ਪੁੱਜਿਆ ਮਾਲਕ
ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਉਕਸਾਉਣ ਲਈ ਕੋਈ ਵੀ ਕਾਰਵਾਈ ਕੀਤੇ ਬਿਨਾਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਇਸ ਲਈ ਪੂਰਬੀ ਲੱਦਾਖ 'ਚ ਜਹਾਜ਼ਾਂ ਦੀ ਤਾਇਨਾਤੀ ਸਿਖਲਾਈ ਅਤੇ ਹੋਰ ਸੰਸਥਾਵਾਂ 'ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ ’ਚ ਔਰਤ IMR ਦਰ ਮਰਦਾਂ ਦੇ ਬਰਾਬਰ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਸੀ ਵੱਡਾ ਅੰਤਰ
NEXT STORY