ਮੁੰਬਈ (ਇੰਟ.)- ਕੇਂਦਰ ’ਚ ਸੱਤਾਧਿਰ ਭਾਜਪਾ ਦੇ ਵਿਰੁੱਧ ਇਕਜੁਟ ਹੋਏ ਵਿਰੋਧੀ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ (I.N.D.I.A.)’ ਦੀ ਪਹਿਲੇ ਦਿਨ ਦੀ ਬੈਠਕ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ’ਚ ਵੀਰਵਾਰ ਨੂੰ ਹੋਈ। ਇਸ ’ਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ’ਤੇ ਗੱਲ ਹੋਈ। ਵਿਰੋਧੀ ਨੇਤਾਵਾਂ ਨੇ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ: ਰੱਖੜੀ ਦੇ ਤਿਉਹਾਰ 'ਤੇ ਭੈਣ-ਭਰਾ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ, ਭੈਣ ਦੀ ਹੋਈ ਮੌਤ
ਸੂਤਰਾਂ ਨੇ ਦੱਸਿਆ ਕਿ ਬੈਠਕ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸ਼ਿਵਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਊਧਵ ਠਾਕਰੇ ਨੇ ਪ੍ਰਸਤਾਵ ਦਿੱਤਾ ਕਿ ਤਾਲਮੇਲ ਕਮੇਟੀ ਬਣਾਈ ਜਾਵੇ। ਇਸ ’ਚ ਸਾਰੀਆਂ ਪਾਰਟੀਆਂ ਦੇ ਇਕ-ਇਕ ਨੇਤਾ ਨੂੰ ਸ਼ਾਮਿਲ ਕੀਤਾ ਜਾਵੇ ਪਰ ਕੁਝ ਹੋਰ ਨੇਤਾਵਾਂ ਨੇ ਕਿਹਾ ਕਿ ਕਮੇਟੀ ਛੋਟੀ ਹੀ ਬਣਾਈ ਜਾਵੇ। ਬੈਠਕ ’ਚ ਸਬ-ਕਮੇਟੀ ਬਣਾਉਣ ’ਤੇ ਫੈਸਲਾ ਲਿਆ ਗਿਆ। ਇਸ ’ਚ ਪਲਾਨਿੰਗ (ਮੁੱਦੇ ਅਤੇ ਪ੍ਰੋਗਰਾਮ) ਲਈ ਕਮੇਟੀ, ਰਿਸਰਚ ਅਤੇ ਡਾਟਾ ਲਈ ਕਮੇਟੀ, ਐਕਸ਼ਨ ਪਲਾਨ (ਸੋਸ਼ਲ ਮੀਡੀਆ) ਲਈ ਕਮੇਟੀ, ਬੁਲਾਰਿਆਂ ਦਾ ਗਰੁੱਪ ਅਤੇ ਰੈਲੀਆਂ ਲਈ ਕਮੇਟੀ ਸ਼ਾਮਲ ਹੈ। ਬੈਠਕ ’ਚ ਈ. ਵੀ. ਐੱਮ. ਨਾਲ ਛੇੜਛਾੜ ਨੂੰ ਲੈ ਕੇ ਵੀ ਚਰਚਾ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - NDA ਜਾਂ I.N.D.I.A., ਕਿਸ ਗੱਠਜੋੜ ਦਾ ਹਿੱਸਾ ਬਣੇਗਾ ਸ਼੍ਰੋਮਣੀ ਅਕਾਲੀ ਦਲ? ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ
ਬੈਠਕ ’ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜ਼ਸਵੀ ਯਾਦਵ ਅਤੇ ਉਨ੍ਹਾਂ ਦੇ ਪਿਤਾ ਅਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ, ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਸਮੇਤ ਕਈ ਹੋਰ ਨੇਤਾ ਸ਼ਾਮਲ ਹੋਏ। ਵਿਰੋਧੀ ਗੱਠਜੋੜ ਦੀ ਬੈਠਕ ਅੱਜ ਫਿਰ ਹੋਵੇਗੀ, ਜਿਸ ’ਚ ਭਾਜਪਾ ਨਾਲ ਲੜਨ ਦੀ ਰਣਨੀਤੀ ਬਣਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਬੈਠਕ ’ਚ ਕਨਵੀਨਰ ਅਤੇ ਚੇਅਰਪਰਸਨ ’ਤੇ ਨਾ ਕੋਈ ਚਰਚਾ ਹੋਈ, ਨਾ ਕਿਸੇ ਨੇ ਇਹ ਮੁੱਦਾ ਚੁੱਕਿਆ। ਬੈਠਕ ’ਚ ‘ਇੰਡੀਆ’ ਗੱਠਜੋੜ ਦੇ ਲੋਗੋ ’ਤੇ ਵੀ ਕੋਈ ਚਰਚਾ ਨਹੀਂ ਹੋਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ESM ਐਕਟ ਲਾਗੂ, ਅਧਿਕਾਰੀਆਂ ਲਈ ਜਾਰੀ ਹੋਏ ਹੁਕਮ
ਹੁਣ ਜ਼ਰਾ ਵੀ ਦੇਰ ਨਾ ਕਰੋ : ਊਧਵ
ਸੰਸਦ ਦਾ ਵਿਸ਼ੇਸ਼ ਇਜਲਾਸ ਸੱਦੇ ਜਾਣ ’ਤੇ ਊਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਭ ਤੋਂ ਵੱਡੇ ਤਿਓਹਾਰ ਗਣੇਸ਼ ਚਤੁਰਥੀ ਵਾਲੇ ਦਿਨ ਬੈਠਕ ਸੱਦੀ ਹੈ, ਜਾਣੋ ਕੀ ਖਿਚੜੀ ਪਕਾ ਰਹੇ ਹਨ, ਸਾਨੂੰ ਹੁਣ ਜ਼ਰਾ ਵੀ ਦੇਰ ਨਹੀਂ ਕਰਨੀ ਚਾਹੀਦੀ ਹੈ ਅਤੇ ਆਪਣੇ ਪ੍ਰੋਗਰਾਮ ’ਤੇ ਤੁਰੰਤ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਮੋਦੀ ਸਰਕਾਰ ਨੇ ਵੀਰਵਾਰ ਨੂੰ ਵਿਸ਼ੇਸ਼ ਇਜਲਾਸ ਦਾ ਐਲਾਨ ਕੀਤਾ।
ਮੇਜਰ ਮੈਨੀਫੈਸਟੋ ਦੀ ਬਜਾਏ ਬੁਲੇਟ ਪੁਆਇੰਟਸ ਬਣਾਓ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਿਹਾ ਕਿ ਸਾਡੇ ਹੱਥ ’ਚ ਘੱਟ ਸਮਾਂ ਹੈ, ਅਜਿਹੇ ’ਚ ਟਾਈਮ ਖ਼ਰਾਬ ਕਰਨ ਦਾ ਸਮਾਂ ਨਹੀਂ ਹੈ। ਸਾਨੂੰ ਛੇਤੀ ਤੋਂ ਛੇਤੀ ਜ਼ਮੀਨ ’ਤੇ ਆਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸੇ ਮੇਜਰ ਮੈਨੀਫੈਸਟੋ ਦੀ ਬਜਾਏ ਬੁਲੇਟ ਪੁਆਇੰਟਸ ਬਣਾਉਣੇ ਚਾਹੀਦੇ ਹਨ ਅਤੇ 2 ਅਕਤੂਬਰ (ਗਾਂਧੀ ਜਯੰਤੀ) ਨੂੰ ਉਸ ਦਾ ਐਲਾਨ ਕਰ ਦੇਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਰੱਖੜੀ ਬੰਨ੍ਹਣ ਗਈ ਔਰਤ ਦਾ ਉਜੜਿਆ ਸੁਹਾਗ, ਕੈਨੇਡਾ ਤੋਂ ਆਏ ਪੁੱਤ ਨੇ ਕੀਤਾ ਪਿਓ ਦਾ ਕਤਲ
ਸੀਟ ਸ਼ੇਅਰਿੰਗ ’ਤੇ ਫ਼ੈਸਲਾ 30 ਤੱਕ ਕਰੋ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਸਤਾਵ ਦਿੱਤਾ ਕਿ ਸੀਟ ਸ਼ੇਅਰਿੰਗ ਲਈ ਵੱਖ ਮੈਕੇਨਿਜ਼ਮ ਬਣਾਇਆ ਜਾਵੇ ਅਤੇ ਸੀਟ ਸ਼ੇਅਰਿੰਗ ’ਤੇ ਫ਼ੈਸਲਾ 30 ਸਤੰਬਰ ਤੱਕ ਕਰ ਲਿਆ ਜਾਵੇ। ਕੇਜਰੀਵਾਲ ਨੇ ਕਿਹਾ ਕਿ ਲੱਗਦਾ ਹੈ ਇਹ ਲੋਕ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਲੋਕ ਸਭਾ ਚੋਣਾਂ ਕਰਾਉਣਾ ਚਾਹੁੰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਮਾ 'ਤੇ ਆਇਆ ਭੂਚਾਲ?, ਚੰਦਰਯਾਨ-3 'ਚ ਕੈਦ ਹੋਈ ਘਟਨਾ, ISRO ਨੇ ਕੀਤਾ ਵੱਡਾ ਖੁਲਾਸਾ
NEXT STORY