ਨੈਸ਼ਨਲ ਡੈਸਕ : ਨਵੀਂ ਦਿੱਲੀ ਵਿੱਚ ਐੱਮ.ਐੱਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨਾਲ ਚੱਲ ਰਹੇ ਟਰੰਪ ਦੇ ਟੈਰਿਫ ਯੁੱਧ ਵਿਚਕਾਰ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ। ਆਪਣੇ ਸਬੋਧਨ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਮੈਂ ਆਪਣੇ ਦੇਸ਼ ਦੇ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ। ਭਾਰਤ ਕਦੇ ਵੀ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਕਿਸਾਨਾਂ ਦਾ ਹਿੱਤ ਸਭ ਤੋਂ ਵੱਡਾ ਹੈ, ਉਸ ਨਾਲ ਕੋਈ ਸਮਝੋਤਾ ਨਹੀਂ।
ਪੜ੍ਹੋ ਇਹ ਵੀ - ਹੋ ਗਈ ਡਰਾਉਣੀ ਭਵਿੱਖਬਾਣੀ, 15 ਸਾਲਾਂ 'ਚ AI ਦਿਖਾਏਗਾ 'ਨਰਕ'
ਪੀਐੱਮ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ 'ਤੇ ਖਰਚ ਘਟਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਮੈਂ ਜਾਣਦਾ ਹਾਂ ਕਿ ਸਾਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਮੈਂ ਇਸਦੇ ਲਈ ਤਿਆਰ ਵੀ ਹਾਂ। ਭਾਰਤ ਇਸਦੇ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਡਾ. ਸਵਾਮੀਨਾਥਨ ਨੇ ਭਾਰਤ ਨੂੰ ਅਨਾਜ ਵਿੱਚ ਆਤਮਨਿਰਭਰ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਪਰ ਉਨ੍ਹਾਂ ਦੀ ਪਛਾਣ ਹਰੀ ਕ੍ਰਾਂਤੀ ਤੋਂ ਵੀ ਅੱਗੇ ਵੱਧ ਕੇ ਸੀ। ਉਹ ਕਿਸਾਨਾਂ ਨੂੰ ਖੇਤੀ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਅਤੇ ਮੋਨੋ-ਕਲਚਰ ਖੇਤੀ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਦੇ ਰਹੇ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਇਸਨੂੰ ਆਪਣਾ ਸੁਭਾਗ ਸਮਝਦਾ ਹਾਂ ਕਿ ਸਾਡੀ ਸਰਕਾਰ ਨੂੰ ਡਾ. ਸਵਾਮੀਨਾਥਨ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਮੌਕਾ ਮਿਲਿਆ।"
ਪੜ੍ਹੋ ਇਹ ਵੀ - ਰੱਖੜੀ ਦੇ ਤਿਉਹਾਰ ਤੋਂ ਬਾਅਦ ਪਵੇਗਾ ਭਾਰੀ ਮੀਂਹ, ਮਚਾਏਗਾ ਤਬਾਹੀ, IMD ਵਲੋਂ ਅਲਰਟ ਜਾਰੀ

ਪ੍ਰਧਾਨ ਮੰਤਰੀ ਉੱਘੇ ਖੇਤੀਬਾੜੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਦੀ ਜਨਮ ਸ਼ਤਾਬਦੀ ਮੌਕੇ ਆਯੋਜਿਤ ਤਿੰਨ-ਰੋਜ਼ਾ ਗਲੋਬਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੀਆਂ ਟਿੱਪਣੀਆਂ ਅਮਰੀਕਾ ਵੱਲੋਂ ਖੇਤੀਬਾੜੀ ਉਤਪਾਦਾਂ ਸਮੇਤ ਭਾਰਤੀ ਵਸਤੂਆਂ 'ਤੇ 50 ਪ੍ਰਤੀਸ਼ਤ ਤੱਕ ਟੈਰਿਫ ਵਧਾਉਣ ਦੇ ਐਲਾਨ ਦੇ ਪਿਛੋਕੜ ਵਿੱਚ ਆਈਆਂ। ਮੋਦੀ ਨੇ ਮਹਾਨ ਵਿਗਿਆਨੀ ਸਵਾਮੀਨਾਥਨ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ।ਸਵਾਮੀਨਾਥਨ ਇੱਕ ਪ੍ਰਸਿੱਧ ਭਾਰਤੀ ਜੈਨੇਟਿਕਸਿਸਟ ਅਤੇ ਖੇਤੀਬਾੜੀ ਵਿਗਿਆਨੀ ਸਨ, ਜਿਨ੍ਹਾਂ ਨੂੰ 1960 ਦੇ ਦਹਾਕੇ ਵਿੱਚ ਉੱਚ-ਉਪਜ ਦੇਣ ਵਾਲੀਆਂ ਕਣਕ ਦੀਆਂ ਕਿਸਮਾਂ ਅਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਪੇਸ਼ ਕਰਕੇ ਭਾਰਤੀ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਉਣ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ।
ਪੜ੍ਹੋ ਇਹ ਵੀ - ਲੋਕਾਂ ਨੂੰ ਵੱਡਾ ਝਟਕਾ: ਸਰਕਾਰ ਨੇ ਕਰੋੜਾਂ ਦੀ ਗਿਣਤੀ 'ਚ ਬੰਦ ਕੀਤੇ LPG ਗੈਸ ਕਨੈਕਸ਼ਨ

ਉੱਘੇ ਖੇਤੀਬਾੜੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਨੂੰ ਭਾਰਤ ਵਿੱਚ "ਹਰੀ ਕ੍ਰਾਂਤੀ ਦਾ ਪਿਤਾ" ਕਿਹਾ ਜਾਂਦਾ ਹੈ। ਉਨ੍ਹਾਂ ਦੇ ਕੰਮਾਂ ਨੇ ਭਾਰਤ ਵਿੱਚ ਭੋਜਨ ਉਤਪਾਦਨ ਵਿੱਚ ਕਾਫ਼ੀ ਵਾਧਾ ਕੀਤਾ ਅਤੇ ਕਿਸਾਨਾਂ ਵਿੱਚ ਗਰੀਬੀ ਘਟਾਈ। ਸਵਾਮੀਨਾਥਨ ਦਾ ਜਨਮ 7 ਅਗਸਤ, 1925 ਨੂੰ ਤਾਮਿਲਨਾਡੂ ਦੇ ਕੁੰਭਕੋਣਮ ਵਿੱਚ ਹੋਇਆ ਸੀ ਅਤੇ 28 ਸਤੰਬਰ, 2023 ਨੂੰ ਚੇਨਈ ਵਿੱਚ 98 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪੜ੍ਹੋ ਇਹ ਵੀ - 3 ਦਿਨ ਬੰਦ ਰਹਿਣਗੇ ਸਕੂਲ, ਇਸ ਕਾਰਨ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਟੈਰਿਫ ਤਾਂ ਬਹਾਨਾ, ਟਰੰਪ ਕੱਢ ਰਹੇ ਭਾਰਤ ਨਾਲ ਕਿਸੇ ਹੋਰ ਗੱਲ ਦੀ ਖੁੰਦਕ...', Kugelman ਨੇ ਅਮਰੀਕਾ ਨੂੰ ਘੇਰਿਆ
NEXT STORY