ਨਵੀਂ ਦਿੱਲੀ(ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਉਸ 12 ਸਾਲ ਦੇ ਬੱਚੇ ਦੇ ਮਾਤਾ-ਪਿਤਾ ਨੂੰ ਵੀਜ਼ਾ ਦੇਣ ਲਈ ਤਿਆਰ ਹੈ, ਜਿਸ ਦੇ ਬਾਰੇ ਵਿਚ ਮੰਨਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦਾ ਹੈ। ਬੀ. ਐਸ. ਐਫ ਨੇ ਇਸ ਸਾਲ ਮਈ ਮਹੀਨੇ ਵਿਚ ਇਕ ਮੁੰਡੇ ਹਿਰਾਸਤ ਵਿਚ ਲਿਆ ਸੀ ਅਤੇ ਉਸ ਨੂੰ ਫਰੀਦਕੋਟ ਦੇ ਇਕ ਨਿਗਰਾਨੀ ਘਰ ਵਿਚ ਰੱਖਿਆ ਗਿਆ ਸੀ। ਟਵੀਟ ਦੀ ਇਕ ਲੜੀ ਵਿਚ ਮੰਤਰੀ ਨੇ ਕਿਹਾ ਕਿ ਭਾਰਤ, ਪਾਕਿਸਤਾਨ ਵੱਲੋਂ ਮੁੰਡੇ ਦੀ ਨਾਗਰਿਕਤਾ ਦੀ ਪੁਸ਼ਟੀ ਦੇ ਇੰਤਜ਼ਾਰ ਵਿਚ ਹੈ।
ਪਾਕਿਸਤਾਨੀ ਪੱਤਰਕਾਰ ਮੇਅਰ ਤਰਾਰ ਦੀ ਇਕ ਪ੍ਰਤੀਕਿਰਿਆ ਨੇ ਸੁਸ਼ਮਾ ਦਾ ਧਿਆਨ ਖਿੱਚਿਆ ਸੀ। ਤਰਾਰ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਸਿਆਲਕੋਟ ਦੇ ਪਾਸੁਰ ਖੇਤਰ ਤੋਂ ਹੱਮਾਦ ਹਸਨ ਕੁੱਝ ਮਹੀਨੇ ਪਹਿਲਾਂ ਹੀ ਲਾਪਤਾ ਹੋਇਆ ਹੈ। ਸੁਸ਼ਮਾ ਨੇ ਕਿਹਾ, 'ਫਰੀਦਕੋਟ ਦੇ ਨਿਗਰਾਨੀ ਘਰ ਵਿਚ ਕਰੀਬ 12 ਸਾਲ ਦਾ ਇਕ ਬੱਚਾ ਹੈ। ਮਈ 2017 ਨੂੰ ਬੀ. ਐਸ. ਐਫ ਨੇ ਉਸ ਹਿਰਾਸਤ ਵਿਚ ਲਿਆ ਸੀ।
ਅਸੀਂ ਪਾਕਿਸਤਾਨ ਵੱਲੋਂ ਉਸ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ, 'ਮੇਰੀ ਜਾਣਕਾਰੀ ਇਹ ਕਹਿੰਦੀ ਹੈ ਕਿ ਮਾਸਟਰ ਹੱਮਾਦ ਹਸਨ ਸਾਲ 2013 ਤੋਂ ਲਾਪਤਾ ਹੈ ਅਤੇ ਨਾਬਾਲਗ ਸਾਡੇ ਕੋਲ 2017 ਤੋਂ ਹੈ।' ਮੰਤਰੀ ਨੇ ਕਿਹਾ ਕਿ ਜੇਕਰ ਮੁੰਡੇ ਦੇ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਦਾ ਬੇਟਾ ਹੈ ਤਾਂ ਭਾਰਤ ਉਨ੍ਹਾਂ ਨੂੰ ਵੀਜ਼ਾ ਦੇਣ ਲਈ ਤਿਆਰ ਹੈ ਅਤੇ ਉਹ ਭਾਰਤ ਆ ਕੇ ਬੱਚੇ ਨੂੰ ਮਿਲ ਸਕਦੇ ਹਨ।
ਫੋਰਟਿਸ ਹਸਪਤਾਲ 'ਚ ਬੱਚੀ ਦੀ ਮੌਤ ਨਹੀਂ ਹੱਤਿਆ ਹੋਈ ਹੈ : ਅਨਿਲ ਵਿਜ
NEXT STORY