ਨੈਸ਼ਨਲ ਡੈਸਕ- ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ 'ਤੇ 6-7 ਮਈ ਦੀ ਦਰਮਿਆਨੀ ਰਾਤ ਨੂੰ ਆਪਰੇਸ਼ਨ ਸਿੰਦੂਰ ਤਹਿਤ ਏਅਰਸਟ੍ਰਾਈਕ ਕੀਤੀ ਸੀ, ਜਿਸ ਦੌਰਾਨ ਪਾਕਿਸਤਾਨ ਅਧਿਕਾਰਿਤ ਕਸ਼ਮੀਰ (ਪੀ.ਓ.ਕੇ.) 'ਚ ਸਥਿਤ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਹਮਲੇ ਬਾਰੇ ਇਕ ਹੋਰ ਵੱਡੀ ਖ਼ਬਰ ਆ ਰਹੀ ਹੈ ਕਿ 1999 'ਚ ਹੋਏ ਕੰਧਾਰ ਹਾਈਜੈਕ ਮਾਮਲੇ ਦੇ ਮਾਸਟਰਮਾਈਂਡ ਰਊਫ਼ ਅਜ਼ਹਰ ਦੀ ਇਸ ਹਮਲੇ 'ਚ ਮੌਤ ਹੋ ਗਈ ਹੈ। ਰਊਫ਼ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਛੋਟਾ ਭਰਾ ਸੀ, ਜਿਸ ਨੇ 24 ਦਸੰਬਰ 1999 ਨੂੰ ਭਾਰਤੀ ਏਅਰਲਾਈਨ ਦੀ ਫਲਾਈਟ ਆਈ.ਸੀ.-814 ਨੂੰ ਹਾਈਜੈਕ ਕਰ ਲਿਆ ਸੀ, ਜਿਸ ਨੂੰ ਕੰਧਾਰ ਹਾਈਜੈਕ ਦਾ ਨਾਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'
ਉਸ ਨੇ ਇਹ ਜਹਾਜ਼ ਭਾਰਤੀ ਜੇਲ੍ਹਾਂ 'ਚੋਂ ਆਪਣੇ ਭਰਾ ਮਸੂਦ ਅਜ਼ਹਰ, ਅਹਿਮਦ ਉਮਰ ਸਈਅਦ ਸ਼ੇਖ ਤੇ ਮੁਸ਼ਤਾਕ ਅਹਿਮਦ ਜਰਗਗ ਦੀ ਰਿਹਾਈ ਲਈ ਹਾਈਜੈਕ ਕੀਤਾ ਸੀ। ਉਸ ਨੇ ਆਪਣੇ 4 ਅੱਤਵਾਦੀ ਸਾਥੀਆਂ ਸਣੇ ਇਸ ਜਹਾਜ਼ ਨੂੰ ਹਾਈਜੈਕ ਕੀਤਾ ਸੀ, ਜੋ ਕਿ ਕਾਠਮਾਂਡੂ ਤੋਂ ਦਿੱਲੀ ਜਾ ਰਿਹਾ ਸੀ। ਉਹ ਇਸ ਜਹਾਜ਼ ਨੂੰ ਪਾਕਿਸਤਾਨ, ਅੰਮ੍ਰਿਤਸਰ, ਦੁਬਈ ਤੋਂ ਹੁੰਦੇ ਹੋਏ ਅਫ਼ਗਾਨਿਸਤਾਨ ਦੇ ਕੰਧਾਰ ਲੈ ਗਏ ਸਨ।
ਇਸ ਜਹਾਜ਼ 'ਚ ਮੌਜੂਦ ਯਾਤਰੀਆਂ ਨੂੰ 31 ਦਸੰਬਰ ਨੂੰ ਰਿਹਾਈ ਮਿਲੀ ਸੀ, ਜਦੋਂ ਭਾਰਤ ਸਰਕਾਰ ਨੇ 4 ਦਿਨਾਂ ਤੱਕ ਉਡੀਕ ਕਰਨ ਮਗਰੋਂ ਇਨ੍ਹਾਂ ਅੱਤਵਾਦੀਆਂ ਵੱਲੋਂ ਕਹੇ ਗਏ ਸਾਥੀਆਂ ਨੂੰ ਛੱਡਣ ਦੀ ਮੰਗ ਮੰਨ ਲਈ ਸੀ। ਫਿਲਹਾਲ 26 ਸਾਲ ਮਗਰੋਂ ਭਾਰਤ ਨੇ ਲੱਗੀ ਉਸ ਡੂੰਘੀ ਸੱਟ ਦਾ ਬਦਲਾ ਵੀ ਰਊਫ਼ ਅਜ਼ਹਰ ਨੂੰ ਮਾਰ ਕੇ ਲੈ ਲਿਆ ਹੈ।
ਇਹ ਵੀ ਪੜ੍ਹੋ- ਪਹਿਲਾਂ ਲਾਹੌਰ, ਫ਼ਿਰ ਕਰਾਚੀ ਤੇ ਹੁਣ..., ਇਕ-ਇਕ ਕਰ ਧਮਾਕਿਆਂ ਨਾਲ ਕੰਬ ਗਏ ਕਈ ਪਾਕਿਸਤਾਨੀ ਸ਼ਹਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਲਤੂ ਜਾਨਵਰ ਰੱਖਣ ਸਬੰਧੀ ਗਾਈਡਲਾਈਨਜ਼ ਜਾਰੀ, ਔਰਤ ਦੇ ਕੁੱਤੇ ਦੇ ਡਰੋਂ ਪੋਡੀਅਮ ਤੋਂ ਡਿੱਗਣ ਮਗਰੋਂ ਲਿਆ ਫੈਸਲਾ
NEXT STORY