ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉੱਥੇ ਹੀ ਟੀਕਾਕਰਨ ਕਰਨ ਦਾ ਕੰਮ ਵੀ ਪੂਰੇ ਜ਼ੋਰਾਂ ਨਾਲ ਜਾਰੀ ਹੈ। ਇਸ ਵਿਚ ਚੰਗੀ ਖ਼ਬਰ ਇਹ ਹੈ ਕਿ ਦੇਸ਼ ਨੂੰ ਜੁਲਾਈ ਮਹੀਨੇ ਤੱਕ ਵੈਕਸੀਨ ਕਾਰਬੇਵੈਕਸ ਵੀ ਲੱਗਣੀ ਸ਼ੁਰੂ ਹੋ ਸਕਦੀ ਹੈ। ਜੇਕਰ ਬਾਇਓਲਾਜੀਕਲ ਈ ਕੰਪਨੀ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਦੇਸ਼ 'ਚ ਉਪਲੱਬਧ ਹੋਣ ਵਾਲੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ ਹੋ ਸਕਦੀ ਹੈ। ਸੂਤਰਾਂ ਅਨੁਸਾਰ ਕਾਰਬੇਵੈਕਸ ਦੀਆਂ ਦੋ ਡੋਜ਼ਾਂ ਦੀ ਕੀਮਤ 400 ਰੁਪਏ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਬਾਇਓਲਾਜਿਕਲ ਈ ਦੀ ਮੈਨੇਜਿੰਗ ਡਾਇਰੈਕਟਰ ਮਹਿਲਾ ਦਤਲਾ ਨੇ ਇਕ ਇੰਟਰਵਿਊ 'ਚ ਇਸ ਦਾ ਸੰਕੇਤ ਦਿੱਤਾ।
ਇਹ ਵੀ ਪੜ੍ਹੋ : ਵੈਕਸੀਨ ਦੀ ਘਾਟ 'ਤੇ ਕੇਂਦਰ ਨੇ ਘੇਰਿਆ ਪੰਜਾਬ, ਕਿਹਾ- ਕੋਰੋਨਾ ਟੀਕਿਆਂ ਦੀ ਪੂਰੀ ਖੇਪ ਨਹੀਂ ਕੀਤੀ ਇਸਤੇਮਾਲ
ਕਾਰਬੇਵੈਕਸ ਦੇ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ ਅਤੇ ਇਸ ਦੇ ਨਤੀਜੇ ਸਾਕਾਰਾਤਮਕ ਹਨ। ਮੌਜੂਦਾ ਸਮੇਂ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਵੈਕਸੀਨ ਦੇਸ਼ ਦੀ ਸਭ ਤੋਂ ਸਸਤੀ ਵੈਕਸੀਨ ਹੈ। ਇਹ ਵੈਕਸੀਨ ਸੂਬਾ ਸਰਕਾਰਾਂ ਲਈ 300 ਰੁਪਏ ਪ੍ਰਤੀ ਡੋਜ਼ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਡੋਜ਼ ਦੀ ਕੀਮਤ 'ਤੇ ਮਿਲ ਰਹੀ ਹੈ। ਭਾਰਤ ਬਾਇਓਟੇਕ ਦੀ ਕੋਵੈਕਸੀਨ ਦੀ ਇਕ ਡੋਜ਼ ਦੀ ਕੀਮਤ ਸੂਬਿਆਂ ਲਈ 400 ਰੁਪਏ, ਜਦਕਿ ਨਿੱਜੀ ਹਸਪਤਾਲਾਂ ਲਈ 1200 ਰੁਪਏ ਹੈ। ਰੂਸ ਦੀ ਸਪੂਤਨਿਕ ਵੀ ਦੀ ਕੀਮਤ 995 ਰੁਪਏ ਪ੍ਰਤੀ ਡੋਜ਼ ਹੈ। ਬਾਇਓਲਾਜੀਕਲ ਈ ਨੇ ਪਿਛਲੇ ਦੋ ਮਹੀਨਿਆਂ 'ਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਅਗਸਤ ਮਹੀਨੇ 'ਚ 8 ਕਰੋੜ ਦੇ ਕਰੀਬ ਡੋਜ਼ ਦਾ ਉਤਪਾਦਨ ਕਰਨ ਦੀ ਸਥਿਤੀ 'ਚ ਹੋਵੇਗੀ।
ਇਹ ਵੀ ਪੜ੍ਹੋ : ਇਸ ਮਹੀਨੇ 10 ਜੁਲਾਈ 'ਚ 17 ਅਤੇ ਸਤੰਬਰ 'ਚ 42 ਕਰੋੜ ਮਿਲਣਗੇ ਟੀਕੇ
ਦਿੱਲੀ ਅਨਲਾਕ: ਮੈਟਰੋ ਸੇਵਾ ਮੁੜ ਸ਼ੁਰੂ, ਕੇਜਰੀਵਾਲ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
NEXT STORY