ਨਵੀਂ ਦਿੱਲੀ(ਬਿਊਰੋ)- ਕੋਰੋਨਾ ਦੇ ਖਿਲਾਫ ਵੈਕਸੀਨੇਸ਼ਨ ਦੀ ਸੁਸਤ ਰਫਤਾਰ 'ਚ ਇਸ ਮਹੀਨੇ ਵੀ ਤੇਜ਼ੀ ਦੀ ਉਮੀਦ ਬਹੁਤ ਘੱਟ ਹੈ ਪਰ ਅਗਲੇ ਮਹੀਨੇ ਤੋਂ ਹਾਲਾਤ ਸੁਧਰਨ ਲੱਗਣਗੇ। ਟੀਕਾ ਬਣਾਉਣ ਵਾਲੀ ਕੰਪਨੀਆਂ ਦੇ ਤਾਜ਼ਾ ਕਾਨਟ੍ਰੈਕਟਸ ਨੂੰ ਦੇਖੀਏ ਤਾਂ ਜੂਨ 'ਚ ਦੇਸ਼ ਨੂੰ 10 ਕਰੋੜ ਡੋਜ਼ ਮਿਲਣਗੇ, ਪਰ ਸਤੰਬਰ ਤੋਂ 42 ਕਰੋੜ ਟੀਕੇ ਮਿਲਣ ਲੱਗ ਪੈਣਗੇ। ਉਤਪਾਦਨ ਵਧਾਉਣ ਲਈ ਭਾਰਤ ਬਾਯੋਟੇਕ (ਕੋਵੈਕਸੀਨ) ਨੇ 3 ਕੰਪਨੀਆਂ ਨਾਲ ਕਾਨਟ੍ਰੈਕਟ ਕਰ ਲਿਆ ਹੈ। ਇਸੇ ਤਰ੍ਹਾਂ ਸਪੂਤਨਿਕ ਵੀ ਬਣਾਉਣ ਲਈ 7 ਕੰਪਨੀਆਂ ਨਾਲ ਡੀਲ ਫਾਇਨਲ ਹੋ ਗਈ ਹੈ। ਇਹ ਕੰਪਨੀਆਂ ਕਿਵੇਂ ਟੀਕੇ ਭੇਜਣਗੀਆਂ ਇਸ ਦੀ ਪੂਰੀ ਜਾਣਕਾਰੀ ਕੇਂਦਰ ਨੂੰ ਮਿਲ ਗਈ ਹੈ। ਇਸ ਸਾਲ ਦੇ ਅੰਤ ਤਕ 6 ਹੋਰ ਕੰਪਨੀਆਂ ਦੇ ਟੀਕੇ ਆ ਜਾਣਗੇ। ਦੇਸ਼ ਭਰ 'ਚ 67 ਹਜ਼ਾਰ ਟੀਕਾ ਕੇਂਦਰ ਹਨ, ਪਰ ਟੀਕੇ ਦੀ ਕਮੀ ਦੇ ਕਾਰਨ 44 ਹਜ਼ਾਰ ਕੇਂਦਰ ਹਫਤੇ 'ਚ 3-4 ਦਿਨ ਹੀ ਚਲ ਰਹੇ ਹਨ। ਨੈਸ਼ਨਲ ਕੋਵਿਡ ਟਾਸਕਫੋਰਸ ਦੇ ਪ੍ਰਮੁੱਖ ਡਾ. ਵੀਕੇ ਪਾਲ ਦਾ ਕਹਿਣਾ ਹੈ ਕਿ ਹੁਣ ਪੋਲੀਓ ਦਾ ਕੰਮ ਚਲਦਾ ਹੈ ਤਾਂ ਦਿਨ 'ਚ 8 ਕਰੋੜ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦਿੱਤੀ ਜਾਂਦੀ ਹੈ। ਦੇਸ਼ 'ਚ ਕੋਰੋਨਾ ਵੈਕਸੀਨ ਵੀ ਇਸੇ ਰਫਤਾਰ ਨਾਲ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਮੇਗਨ ਮਰਕੇਲ ਨੇ ਬੇਟੀ ਨੂੰ ਦਿੱਤਾ ਜਨਮ, ਪ੍ਰਿੰਸ ਹੈਰੀ ਦੀ ਮਾਂ ਦੇ ਨਾਂ 'ਤੇ ਰੱਖਿਆ ਬੇਟੀ ਦਾ ਨਾਮ
ਬਾਯੋਲਾਜੀਕਲ-ਈ 3 ਕੰਪਨੀਆਂ ਦੀ ਬਣਾ ਰਹੀ ਹੈ ਵੈਕਸੀਨ, 10 ਕਰੋੜ ਡੋਜ਼ ਐਡਵਾਂਸ ਬਣਾਵੇ
ਬਾਯੋਲਾਜੀਕਲ-ਈ ਅਜਿਹੀ ਇਕ ਕੰਪਨੀ ਹੈ, ਜੋ 3 ਕੰਪਨੀਆਂ ਦੀ ਵੈਕਸੀਨ ਬਣਾ ਰਹੀ ਹੈ। ਤਿੰਨਾਂ ਕੰਪਨੀਆਂ ਦੇ ਨਾਲ ਟੈਕਨਾਲਜੀ ਟ੍ਰਾਂਸਫਰ ਦੇ ਕਰਾਰ ਹੋ ਚੁੱਕੇ ਹਨ। ਤਿੰਨਾਂ ਕੰਪਨੀਆਂ ਵਿਦੇਸ਼ੀ ਹਨ। ਬਾਯੋਲਾਜੀਕਲ-ਈ ਦੀ ਐੱਮ.ਡੀ. ਮਹਿਲਾ ਦਾਤਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਸੂਤਰ ਦੱਸ ਰਹੇ ਹਨ ਕਿ ਕੰਪਨੀ ਨੇ ਜਾਨਸਨ-ਐਂਡ-ਜਾਨਸਨ ਦੀ ਵੈਕਸੀਨ ਦੇ 10 ਕਰੋੜ ਡੋਜ਼ ਐਡਵਾਂਸ 'ਚ ਤਿਆਰ ਕਰ ਲਏ ਹਨ। ਹੁਕਮ ਮਿਲਦੇ ਹੀ ਕੰਪਨੀ ਇਨ੍ਹਾਂ ਨੂੰ ਵਿਦੇਸ਼ ਭੇਜੇਗੀ, ਪਰ ਕੇਂਦਰ ਸਰਕਾਰ ਇਸ ਦਾ ਕੁਝ ਹਿੱਸਾ ਦੇਸ਼ 'ਚ ਹੀ ਰੱਖਣ ਨੂੰ ਲੈ ਕੇ ਕੰਪਨੀ ਨਾਲ ਲਗਾਤਾਰ ਗੱਲ-ਬਾਤ ਕਰ ਰਹੀ ਹੈ।
'ਸਿਰਸਾ-ਕਾਲਕਾ ਨੇ 'ਹੈਪੀਨੈੱਸ ਥੈਰੇਪੀ' ਦੇ ਨਾਂ 'ਤੇ ਫਿਲਮੀ ਗਾਣੇ ਵਜਾਉਣ ਦੀ ਮਨਜ਼ੂਰੀ ਦੇ ਕੇ ਆਪਣੀ ਮੂਰਖਤਾ ਜ਼ਾਹਰ ਕੀਤੀ'
NEXT STORY