ਨਵੀਂ ਦਿੱਲੀ- ਭਾਰਤ ਨੇ ਮੰਗਲਵਾਰ ਨੂੰ ਕੀਨੀਆ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ 40 ਟਨ ਦਵਾਈਆਂ ਅਤੇ ਹੋਰ ਸਮਾਨ ਸਮੇਤ ਰਾਹਤ ਸਮੱਗਰੀ ਦੀ ਇਕ ਨਵੀਂ ਖੇਪ ਭੇਜੀ ਹੈ। ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (HADR) ਦੀ ਇਹ ਖੇਪ ਇਕ ਫੌਜ ਦੇ ਟਰਾਂਸਪੋਰਟ ਜਹਾਜ਼ ਵਿਚ ਅਫਰੀਕੀ ਦੇਸ਼ ਭੇਜੀ ਗਈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਹੜ੍ਹ ਪੀੜਤਾਂ ਦੀ ਸਹਾਇਤਾ ਲਈ 40 ਟਨ ਦਵਾਈਆਂ, ਮੈਡੀਕਲ ਸਪਲਾਈ ਅਤੇ ਹੋਰ ਉਪਕਰਣਾਂ ਵਾਲੀ HADR ਸਮੱਗਰੀ ਦੀ ਦੂਜੀ ਖੇਪ ਕੀਨੀਆ ਲਈ ਰਵਾਨਾ ਹੋ ਗਈ ਹੈ। (ਅਸੀਂ) ਇਕ ਇਤਿਹਾਸਕ ਸਾਂਝੇਦਾਰੀ ਲਈ ਖੜ੍ਹੇ ਹਾਂ, ਦੁਨੀਆ ਲਈ ਵਿਸ਼ਵਬੰਧੂ ਹਾਂ।'' ਰਾਹਤ ਸਮੱਗਰੀ ਦੀ ਪਹਿਲੀ ਖੇਪ ਪਿਛਲੇ ਹਫ਼ਤੇ ਕੀਨੀਆ ਭੇਜੀ ਗਈ ਸੀ। ਕੀਨੀਆ ਸਰਕਾਰ ਦੇ ਅੰਕੜਿਆਂ ਅਨੁਸਾਰ ਅਫਰੀਕੀ ਦੇਸ਼ 'ਚ ਭਿਆਨਕ ਹੜ੍ਹ ਕਾਰਨ ਕਈ ਹਿੱਸੇ ਪ੍ਰਭਾਵਿਤ ਹੋਏ ਅਤੇ ਘੱਟੋ-ਘੱਟ 267 ਲੋਕਾਂ ਮਾਰੇ ਜਾ ਚੁੱਕੇ ਹਨ।

ਨਾਮਜ਼ਦਗੀ ਤੋਂ ਪਹਿਲਾਂ ਭਾਵੁਕ ਹੋਏ PM ਮੋਦੀ, 'ਮੇਰੀ ਮਾਂ ਦੇ ਦਿਹਾਂਤ ਤੋਂ ਬਾਅਦ ਗੰਗਾ ਹੀ ਮੇਰੀ ਮਾਂ'...
NEXT STORY