ਨਵੀਂ ਦਿੱਲੀ- ਦਿੱਲੀ ਪੁਲਸ ਨੇ ਪੂਰਬੀ ਦਿੱਲੀ ਤੋਂ ਇਕ ਨਾਬਾਲਗ ਸਣੇ 7 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਹਿਰਾਸਤ 'ਚ ਲਏ ਗਏ 7 ਬੰਗਲਾਦੇਸ਼ੀ ਪ੍ਰਵਾਸੀਆਂ ਦੀ ਪਛਾਣ ਦਿਲਾਵਰ ਖ਼ਾਨ (48), ਬਿਊਟੀ ਬੇਗਮ (39), ਰਫੀਕੁਲ (43), ਤੌਹੀਦ (20), ਜ਼ਾਕਿਰ ਮਲਿਕ (40) ਤੇ 15 ਸਾਲਾ ਨਾਬਾਲਗ ਕੁੜੀ ਵਜੋਂ ਹੋਈ ਹੈ, ਜੋ ਕਿ ਕਥਿਤ ਰੂਪ 'ਚ ਨਦੀ ਦੇ ਰਸਤਿਓਂ ਭਾਰਤ 'ਚ ਦਾਖਲ ਹੋਏ ਸਨ।
ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਧਾਨੀਆ ਨੇ ਕਿਹਾ ਕਿ ਉਕਤ ਬੰਗਲਾਦੇਸ਼ੀ ਦਿੱਲੀ ਤੇ ਗਾਜ਼ੀਆਬਾਦ ਦੇ ਇਲਾਕਿਆਂ 'ਚ ਰਹਿ ਰਹੇ ਸਨ। ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਦੀ ਮਦਦ ਨਾਲ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਨੇ ਪਹਿਲਾਂ ਕੁੜੀ ਨਾਲ ਕੀਤੀ ਗੰਦੀ ਕਰਤੂਤ, ਮਗਰੋਂ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ
ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਪੁਲਸ ਨੇ 16 ਮਾਰਚ ਨੂੰ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕ੍ਰਿਸ਼ਨਾ ਨਗਰ ਇਲਾਕੇ ਤੋਂ ਦਿਲਾਵਰ ਖ਼ਾਨ ਨਾਂ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ। ਉਸ ਨੇ ਪਹਿਲਾਂ ਤਾਂ ਖ਼ੁਦ ਨੂੰ ਪੱਛਮੀ ਬੰਗਾਲ ਦਾ ਵਾਸੀ ਦੱਸਿਆ, ਪਰ ਸਖ਼ਤੀ ਨਾਲ ਪੁੱਛਗਿੱਛ ਕਰਨ ਮਗਰੋਂ ਉਸ ਨੇ ਬੰਗਲਾਦੇਸ਼ੀ ਹੋਣ ਦੀ ਗੱਲ ਮੰਨ ਲਈ। ਇਸ ਮਗਰੋਂ ਪੁਲਸ ਨੇ ਕਾਰਵਾਈ ਕਰਦੇ ਹੋਏ ਇਲਾਕੇ 'ਚ ਰਹਿੰਦੇ 6 ਹੋਰ ਬੰਗਲਾਦੇਸ਼ੀ ਲੋਕਾਂ ਨੂੰ ਵੀ ਕਾਬੂ ਕਰ ਲਿਆ।
ਧਾਨੀਆ ਨੇ ਦੱਸਿਆ ਕਿ ਦਿੱਲੀ ਦੇ ਲਕਸ਼ਮੀ ਨਗਰ, ਲਾਜਪਤ ਨਗਰ, ਕ੍ਰਿਸ਼ਨਾ ਨਗਰ, ਸੀਮਾਪੁਰੀ ਇਲਾਕੇ ਤੋਂ ਇਲਾਵਾ ਗਾਜ਼ੀਆਬਾਦ ਦੇ ਸ਼ਾਲੀਮਾਰ ਗਾਰਡਨ 'ਚ ਕੀਤੀ ਗਈ ਛਾਪੇਮਾਰੀ ਦੌਰਾਨ 6 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਰਾਜਧਾਨੀ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਇਹ ਅਭਿਆਨ ਪਿਛਲੇ ਸਾਲ ਦਸੰਬਰ 'ਚ ਸ਼ੁਰੂ ਹੋਇਆ ਸੀ ਤੇ ਫਰਵਰੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਤੇ ਹੋਰ ਆਗੂਆਂ ਨਾਲ ਹੋਈ ਮੁਲਾਕਾਤ ਮਗਰੋਂ ਇਹ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਸੀ, ਜਿਸ ਮਗਰੋਂ ਪੁਲਸ ਨੇ 7 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਪਰਾਲੀ ਦੇ ਢੇਰ ਨੂੰ ਲੱਗ ਗਈ ਅੱਗ, ਨੇੜੇ ਖੇਡਦੀ 1 ਕੁੜੀ ਤੇ 3 ਮੁੰਡਿਆਂ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
9000 ਰੁਪਏ ਦੀ ਜਾਅਲੀ ਕਰੰਸੀ ਬਰਾਮਦ, ਬੰਗਲਾਦੇਸ਼ ਤੋਂ ਮੰਗਵਾਏ ਸਨ ਨੋਟ
NEXT STORY