ਨਵੀਂ ਦਿੱਲੀ—ਕਰੋੜਾਂ ਰੁਪਿਆਂ ਦੇ ਬੈਂਕ ਘਪਲੇ ਦੇ ਮੁਲਜ਼ਮ ਮੇਹੁਲ ਚੋਕਸੀ ਨੂੰ ਹਿਰਾਸਤ 'ਚ ਲੈਣ ਅਤੇ ਉਸ ਦੇ ਘੁੰਮਣ-ਫਿਰਨ 'ਤੇ ਰੋਕ ਲਾਉਣ ਨੂੰ ਲੈ ਕੇ ਭਾਰਤ ਸਰਕਾਰ ਐਂਟੀਗੁਆ ਅਤੇ ਬਾਰਬੂਡਾ ਸਰਕਾਰ ਦੇ ਸੰਪਰਕ 'ਚ ਹੈ।
ਅਧਿਕਾਰਤ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਕਾਲੇ ਧਨ ਨੂੰ ਚਿੱਟਾ ਕਰਨ ਨੂੰ ਰੋਕਣ ਸਬੰਧੀ ਕਾਨੂੰਨ ਦੇ ਤਹਿਤ ਦਰਜ ਮਾਮਲੇ 'ਚ ਚੋਕਸੀ ਦੇ ਐਂਟੀਗੁਆ 'ਚ ਮੌਜੂਦ ਹੋਣ ਦੀ ਸੂਚਨਾ ਮਿਲਣ ਮਗਰੋਂ ਜਾਰਜਟਾਊਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਉਥੋਂ ਦੀ ਸਰਕਾਰ ਨੂੰ ਲਿਖਤੀ ਦਸਤਾਵੇਜ਼ਾਂ ਨਾਲ ਅਤੇ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਬੇਨਤੀ ਕੀਤੀ ਹੈ ਕਿ ਉਸ ਦੀ ਦੇਸ਼ 'ਚ ਮੌਜੂਦਗੀ ਬਾਰੇ ਤੱਥਾਂ ਅਨੁਸਾਰ ਜਾਣਕਾਰੀ ਦਿੱਤੀ ਜਾਵੇ ਅਤੇ ਜੇਕਰ ਅਜਿਹਾ ਹੈ ਤਾਂ ਉਸ ਨੂੰ ਹਿਰਾਸਤ 'ਚ ਲੈ ਕੇ ਉਸ ਦੀ ਹਵਾਈ, ਸਮੁੰਦਰੀ ਜਾਂ ਜ਼ਮੀਨੀ ਰਸਤੇ ਰਾਹੀਂ ਹਰ ਕਿਸਮ ਦੇ ਘੁੰਮਣ-ਫਿਰਨ 'ਤੇ ਰੋਕ ਲਾਈ ਜਾਵੇ।
ਨਕਸਲੀਆਂ ਤੱਕ ਪਹੁੰਚੀ 'ਪੈੱਨ ਗੰਨ'
NEXT STORY