ਨੈਸ਼ਨਲ ਡੈਸਕ- ਦਿੱਲੀ 'ਚ ਰਹਿਣ ਵਾਲਾ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੇ ਕਦੇ ਦਿੱਲੀ ਮੈਟਰੋ 'ਚ ਸਫ਼ਰ ਨਾ ਕੀਤਾ ਹੋਵੇ। ਅੱਜ ਦੇ ਸਮੇਂ 'ਚ ਮੈਟਰੋ ਰਾਜਧਾਨੀ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ। ਦਫ਼ਤਰ ਜਾਣ ਤੋਂ ਲੈ ਕੇ ਘੁੰਮਣ-ਫਿਰਨ ਤੱਕ, ਲੋਕ ਵੱਡੀ ਗਿਣਤੀ 'ਚ ਮੈਟਰੋ ਦੀ ਵਰਤੋਂ ਕਰਦੇ ਹਨ ਅਤੇ ਸੈਲਾਨੀਆਂ ਲਈ ਵੀ ਇਹ ਸ਼ਹਿਰ ਦੇਖਣ ਦਾ ਸਭ ਤੋਂ ਤੇਜ਼ ਤੇ ਸੁਵਿਧਾਜਨਕ ਸਾਧਨ ਹੈ।
ਰੰਗਾਂ ਦੀ ਪਛਾਣ ਨਾਲ ਸਫ਼ਰ ਹੋਇਆ ਸੁਖਾਲਾ
ਦਿੱਲੀ ਮੈਟਰੋ ਦੀ ਸਭ ਤੋਂ ਖ਼ਾਸ ਪਛਾਣ ਇਸ ਦੀਆਂ ਵੱਖ-ਵੱਖ ਰੰਗਾਂ ਵਾਲੀਆਂ ਲਾਈਨਾਂ ਹਨ। ਅਕਸਰ ਯਾਤਰੀ ਇਕ-ਦੂਜੇ ਤੋਂ ਨੀਲੀ, ਪੀਲੀ ਜਾਂ ਕਿਸੇ ਹੋਰ ਲਾਈਨ ਬਾਰੇ ਪੁੱਛਦੇ ਨਜ਼ਰ ਆਉਂਦੇ ਹਨ। ਹਰ ਲਾਈਨ ਨੂੰ ਇਕ ਵੱਖਰਾ ਰੰਗ ਦੇਣ ਦਾ ਮੁੱਖ ਮਕਸਦ ਯਾਤਰੀਆਂ ਨੂੰ ਰਸਤਾ ਪਛਾਣਨ ਅਤੇ ਇੰਟਰਚੇਂਜ (ਲਾਈਨ ਬਦਲਣ) 'ਚ ਆਸਾਨੀ ਪ੍ਰਦਾਨ ਕਰਨਾ ਹੈ। ਇਨ੍ਹਾਂ ਰੰਗਾਂ ਦੀ ਮਦਦ ਨਾਲ ਯਾਤਰੀ ਬਿਨਾਂ ਕਿਸੇ ਉਲਝਣ ਦੇ ਸਹੀ ਦਿਸ਼ਾ 'ਚ ਅੱਗੇ ਵੱਧ ਸਕਦੇ ਹਨ।
9 ਰੰਗਾਂ ਦਾ ਫੈਲਿਆ ਜਾਲ
ਮੈਟਰੋ ਨੈੱਟਵਰਕ 'ਚ ਕੁੱਲ 9 ਰੰਗਾਂ ਦੀਆਂ ਲਾਈਨਾਂ ਸ਼ਾਮਲ ਹਨ। ਇਨ੍ਹਾਂ 'ਚ ਨੀਲੀ, ਪੀਲੀ, ਗੁਲਾਬੀ ਅਤੇ ਲਾਲ ਲਾਈਨਾਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹਰੀ, ਬੈਂਗਣੀ (ਵਾਇਲੇਟ), ਮੈਜੈਂਟਾ, ਸਲੇਟੀ (ਗ੍ਰੇ) ਅਤੇ ਸੰਤਰੀ (ਔਰੇਂਜ) ਲਾਈਨਾਂ ਵੀ ਇਸ ਨੈੱਟਵਰਕ ਦਾ ਅਹਿਮ ਹਿੱਸਾ ਹਨ। ਇਨ੍ਹਾਂ ਵੱਖ-ਵੱਖ ਰੰਗਾਂ ਕਾਰਨ ਨਕਸ਼ੇ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ ਅਤੇ ਯਾਤਰੀਆਂ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਕਿਸ ਦਿਸ਼ਾ ਵੱਲ ਜਾਣਾ ਹੈ।
- ਲਾਲ ਲਾਈਨ - ਰਿਠਾਲਾ - ਸ਼ਹੀਦ ਸਥਾਨ ਤੱਕ
- ਹਰੀ ਲਾਈਨ - ਇੰਦਰਲੋਕ - ਬ੍ਰਿਗੇਡੀਅਰ ਹੁਸ਼ਿਆਰ ਸਿੰਘ ਸਟੇਸ਼ਨ ਤੱਕ
- ਯੈਲੋ ਲਾਈਨ - ਸਮੈਪੁਰ ਬਦਲੀ - ਗੁੜਗਾਓਂ 'ਚ ਹੁੱਡਾ ਸਿਟੀ ਸੈਂਟਰ ਤੱਕ
- ਨੀਲੀ ਲਾਈਨ - ਨੋਇਡਾ ਇਲੈਕਟ੍ਰਾਨਿਕ ਸਿਟੀ - ਦਵਾਰਕਾ ਸੈਕਟਰ 21 ਅਤੇ ਵੈਸ਼ਾਲੀ - ਯਮੁਨਾ ਬੈਂਕ ਤੱਕ
- ਮੈਜੈਂਟਾ ਲਾਈਨ - ਜਨਕਪੁਰੀ ਵੈਸਟ - ਬੋਟੈਨੀਕਲ ਗਾਰਡਨ ਤੱਕ
- ਓਰੇਂਜ ਲਾਈਨ - ਨਵੀਂ ਦਿੱਲੀ ਰੇਲਵੇ ਸਟੇਸ਼ਨ - ਦਵਾਰਕਾ ਸੈਕਟਰ 21 ਤੱਕ
- ਪਿੰਕ ਲਾਈਨ - ਮਜਲਿਸ ਪਾਰਕ - ਸ਼ਿਵ ਵਿਹਾਰ ਤੱਕ
- ਵਾਇਲੇਟ ਲਾਈਨ - ਕਸ਼ਮੀਰੀ ਗੇਟ - ਰਾਜਾ ਨਾਹਰ ਸਿੰਘ ਵੱਲਭਗੜ੍ਹ ਤੱਕ
- ਸਲੇਟੀ ਲਾਈਨ - ਦਵਾਰਕਾ ਤੋਂ - ਧਾਂਸਾ ਬੱਸ ਸਟੈਂਡ ਤੱਕ
- ਗੋਲਡਨ ਲਾਈਨ 'ਤੇ ਕੰਮ ਸ਼ੁਰੂ ਹੋ ਰਿਹਾ ਹੈ
ਹੁਣ, ਇਕ ਹੋਰ ਨਵੀਂ ਲਾਈਨ, ਗੋਲਡਨ ਲਾਈਨ, ਦਿੱਲੀ ਮੈਟਰੋ 'ਚ ਜੋੜੀ ਜਾਣ ਵਾਲੀ ਹੈ। ਇਸ ਲਾਈਨ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਕ ਵਾਰ ਪੂਰਾ ਹੋਣ 'ਤੇ, 10 ਵੱਖ-ਵੱਖ ਰੰਗਾਂ ਦੀਆਂ ਮੈਟਰੋ ਲਾਈਨਾਂ ਹੋਣਗੀਆਂ।
ਸਟੇਸ਼ਨਾਂ 'ਤੇ ਮਾਰਗਦਰਸ਼ਨ ਲਈ ਖ਼ਾਸ ਨਿਸ਼ਾਨ
ਸਿਰਫ਼ ਟਰੇਨਾਂ ਹੀ ਨਹੀਂ, ਸਗੋਂ ਮੈਟਰੋ ਸਟੇਸ਼ਨਾਂ ਦੇ ਫਰਸ਼ਾਂ 'ਤੇ ਵੀ ਰੰਗਾਂ ਦੇ ਅਨੁਸਾਰ ਨਿਸ਼ਾਨ ਅਤੇ ਸੰਕੇਤ ਬਣਾਏ ਗਏ ਹਨ। ਇਹ ਰੰਗਦਾਰ ਪੱਟੀਆਂ ਯਾਤਰੀਆਂ ਨੂੰ ਇਕ ਲਾਈਨ ਤੋਂ ਦੂਜੀ ਲਾਈਨ ਤੱਕ ਪਹੁੰਚਣ 'ਚ ਮਦਦ ਕਰਦੀਆਂ ਹਨ। ਇਨ੍ਹਾਂ ਸੰਕੇਤਾਂ ਦੀ ਪਾਲਣਾ ਕਰਦੇ ਹੋਏ ਯਾਤਰੀ ਬਿਨਾਂ ਭਟਕੇ ਆਸਾਨੀ ਨਾਲ ਆਪਣਾ ਰਸਤਾ ਲੱਭ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ ! ਹੈਰਾਨ ਕਰ ਦੇਵੇਗਾ ਇਹ ਖੌਫਨਾਕ ਮਾਮਲਾ
NEXT STORY