ਨਵੀਂ ਦਿੱਲੀ—ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟਰ 'ਤੇ 21 ਭਾਰਤੀ ਮਛੇਰਿਆਂ ਦੇ ਸਵਦੇਸ਼ ਪਰਤਣ 'ਤੇ ਟਵੀਟ ਕਰ ਖੁਸ਼ੀ ਜਾਹਰ ਕੀਤੀ ਹੈ। ਤਾਮਿਲਨਾਡੂ ਦੇ 21 ਮਛੇਰੇ ਈਰਾਨ ਦੇ ਨਖੀਤਘੀ ਇਲਾਕੇ 'ਚ ਫੱਸ ਗਏ ਸਨ। ਸੁਸ਼ਮਾ ਨੇ ਟਵਿਟਰ 'ਤੇ ਦੱਸਿਆ ਕਿ ਭਾਰਤੀ ਅੰਬੈਸੀ ਅਤੇ ਬੰਦਾਰ ਅਬਾਸ ਸਥਿਤ ਵਣਜ ਦੂਤਘਰ ਦੀ ਮਦਦ ਨਾਲ ਈਰਾਨ 'ਚ ਫੱਸੇ ਭਾਰਤੀ ਮਛੇਰਿਆਂ ਨੂੰ ਈਰਾਨ ਨੇ ਰਿਹਾਅ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮਛੇਰਿਆਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਤਿੰਨ ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ।
https://twitter.com/SushmaSwaraj/status/1024344787204300802
ਦੱਸ ਦਈਏ ਕਿ ਸੁਸ਼ਮਾ ਸਵਰਾਜ ਟਵਿਟਰ 'ਤੇ ਖਾਸਾ ਐਕਟਿਵ ਰਹਿੰਦੀ ਹੈ ਅਤੇ ਵਿਦੇਸ਼ਾਂ 'ਚ ਫੱਸੇ ਭਾਰਤੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ।
ਅਲਵਰ 'ਚ 40 ਕਿਲੋਗ੍ਰਾਮ ਬੀਫ ਸਮੇਤ 5 ਗ੍ਰਿਫਤਾਰ
NEXT STORY