ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ UNGA ਦੌਰਾਨ ਸਲੋਵਾਕੀਆ, ਹੰਗਰੀ, ਪੋਲੈਂਡ ਤੇ ਚੈੱਕ ਗਣਰਾਜ ਦੇ ਸਮਰਥਨ ਮਗਰੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰੂਸ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕਰਦਿਆਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸਪੱਸ਼ਟ ਕੀਤਾ ਕਿ ਸੁਰੱਖਿਆ ਪ੍ਰੀਸ਼ਦ 'ਚ ਕਿਸੇ ਵੀ ਸੁਧਾਰ ਦੌਰਾਨ ਪੱਛਮੀ ਦੇਸ਼ਾਂ, ਵਿਸ਼ੇਸ਼ ਤੌਰ 'ਤੇ ਜਰਮਨੀ ਅਤੇ ਜਾਪਾਨ ਨੂੰ ਹੋਰ ਸੀਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ।
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ, "ਸਾਡੇ ਮੁਤਾਬਕ UN ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੌਰਾਨ ਪੱਛਮੀ ਦੇਸ਼ਾਂ, ਖ਼ਾਸ ਕਰ ਕੇ ਜਰਮਨੀ ਅਤੇ ਜਾਪਾਨ ਲਈ ਹੋਰ ਸੀਟਾਂ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ, ਜੋ ਹੁਣ ਬਦਲਾਖੋਰੀ ਦੇ ਰਾਹ 'ਤੇ ਹਨ।"
ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold
ਉਨ੍ਹਾਂ ਅੱਗੇ ਕਿਹਾ, "ਅਸੀਂ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੀ ਨੁਮਾਇੰਦਗੀ ਵਧਾਉਣ ਦੇ ਹੱਕ 'ਚ ਹਾਂ। ਅਸੀਂ ਸਥਾਈ ਸੀਟ ਲਈ ਭਾਰਤ ਅਤੇ ਬ੍ਰਾਜ਼ੀਲ ਦੀ ਦਾਅਵੇਦਾਰੀ ਦਾ ਸਮਰਥਨ ਕਰਦੇ ਹਾਂ ਅਤੇ ਨਾਲ ਹੀ ਅਫ਼ਰੀਕੀ ਮਹਾਂਦੀਪ ਦੇ ਹਿੱਤਾਂ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ।"
ਲਾਵਰੋਵ ਨੇ ਕਿਹਾ ਕਿ ਰੂਸ ਆਪਣੇ ਰਣਨੀਤਕ ਭਾਈਵਾਲਾਂ ਅਤੇ ਸਹਿਯੋਗੀਆਂ- ਬ੍ਰਿਕਸ (BRICS), ਐੱਸ.ਸੀ.ਓ. (SCO) ਅਤੇ ਯੂਰੇਸ਼ੀਅਨ ਇਕਨਾਮਿਕ ਯੂਨੀਅਨ ਨਾਲ ਮਿਲ ਕੇ ਦੁਨੀਆ 'ਚ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ Information Security ਵਰਗੇ ਮੁੱਦਿਆਂ 'ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ (UN) ਨੂੰ ਹੀ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਨਾ ਕਿ ਹੋਰ ਸੀਮਤ ਮੰਚਾਂ ਨੂੰ। ਇਸ ਲਈ ਇਸ 'ਚ ਭਾਰਤ ਨੂੰ ਸਥਾਈ ਸੀਟ ਦੇਣਾ ਇਕ ਅਹਿਮ ਕਦਮ ਹੋਵੇਗਾ।
ਇਹ ਵੀ ਪੜ੍ਹੋ- 'ਇਹ ਮੇਰਾ ਆਖ਼ਰੀ..!' ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਦੀ ਦੀ ਮੌਜੂਦਗੀ 'ਚ ਵਿਸ਼ਾਲ ਚਤੁਰਵੇਦੀ ਤੇ ਸਾਧੂ ਤਿਵਾੜੀ ਨੇ ਗਾਏ ਫਿਲਮ 'ਹਨੂੰਮਾਨ ਅੰਸ਼' ਦੇ ਭਜਨ
NEXT STORY