ਸਪੋਰਟਸ ਡੈਸਕ- ਜਾਪਾਨ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2026 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਬਾਅਦ ਮਹਿਲਾ ਕਬੱਡੀ ਟੀਮ ਨੇ ਵੀ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀਆਂ ਧੀਆਂ ਨੇ ਇਰਾਨ ਦੀ ਮਹਿਲਾ ਟੀਮ ਨੂੰ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ 'ਚ 37-34 ਨਾਲ ਹਰਾ ਕੇ Gold Medal ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ ਆਪਣਾ ਏਸ਼ੀਆਈ ਖੇਡਾਂ ਦਾ ਖ਼ਿਤਾਬ ਆਪਣੇ ਕੋਲ ਰੱਖਿਆ ਹੈ।
ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਆਖ਼ਰੀ ਮਿੰਟਾਂ ਤੱਕ ਦੋਵਾਂ ਟੀਮਾਂ ਵਿਚਾਲੇ ਬਹੁਤ ਫ਼ਸਵੀਂ ਟੱਕਰ ਦੇਖਣ ਨੂੰ ਮਿਲੀ। ਮੈਚ ਖ਼ਤਮ ਹੋਣ ਤੋਂ ਇੱਕ ਮਿੰਟ ਪਹਿਲਾਂ ਭਾਰਤੀ ਡਿਫੈਂਸ ਨੇ ਇਰਾਨੀ ਰੇਡਰ ਆਇਨਾਜ਼ ਨੂੰ ਅਹਿਮ ਟੈਕਲ ਕਰ ਕੇ ਜਿੱਤ ਪੱਕੀ ਕੀਤੀ।
ਇਹ ਵੀ ਪੜ੍ਹੋ- ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ
ਇਸ ਪੂਰੇ ਟੂਰਨਾਮੈਂਟ ਦੌਰਾਨ ਸਾਂਜੂ ਦੇਵੀ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਈਨਲ 'ਚ ਵੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ 'ਚ ਪੂਜਾ, ਰਾਜ ਰਾਣੀ, ਸੋਨਾਲੀ ਵਿਸ਼ਨੂੰ ਸ਼ਿੰਗਾਟੇ, ਪੁਸ਼ਪਾ, ਭਾਵਨਾ ਦੇਵੀ, ਰੀਤੂ, ਸਾਂਜੂ ਦੇਵੀ, ਰੀਤੂ ਨੇਗੀ, ਮਨੀਸ਼ਾ ਕੁਮਾਰੀ, ਪਿੰਕੀ ਰੌਏ, ਜੋਤੀ ਅਤੇ ਨਿਕਿਤਾ ਸ਼ਾਮਲ ਹਨ, ਜਿਨ੍ਹਾਂ ਦੀ ਬਦੌਲਤ ਟੀਮ ਇੰਡੀਆ ਨੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ ਹੈ।
ਇਸ ਗੋਲਡ ਨਾਲ ਏਸ਼ੀਅਨ ਗੇਮਜ਼ 'ਚ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 3 ਗੋਲਡ, 11 ਸਿਲਵਰ ਤੇ 13 ਕਾਂਸੀ ਸ਼ਾਮਲ ਹਨ। ਭਾਰਤੀ ਪੁਰਸ਼ ਕਬੱਡੀ ਟੀਮ ਦਾ ਫਾਈਨਲ ਮੁਕਾਬਲਾ ਵੀ ਅੱਜ ਇਰਾਨ ਨਾਲ ਹੀ ਹੋਣਾ ਹੈ, ਜਿਸ ਦੇ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ
NEXT STORY