ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵ੍ਹਾਈਟ ਹਾਊਸ ਨੇ ਇਕ ਦਿਨ ਪਹਿਲਾਂ ਚੀਨ ਨਾਲ ਇਕ ਸੌਦੇ ਬਾਰੇ ਸਮਝੌਤਾ ਕੀਤਾ ਸੀ। ਆਉਣ ਵਾਲੇ ਦਿਨਾਂ ’ਚ ਭਾਰਤ ਨਾਲ ਇਸ ਤੋਂ ਵੀ ਵੱਡਾ ਸੌਦਾ ਕੀਤਾ ਜਾ ਸਕਦਾ ਹੈ।
ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਇਕ ਇੰਟਰਵਿਊ ਦੌਰਾਨ ਸ਼ੁੱਕਰਵਾਰ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ’ਚ ਇਹ ਸਮਝੌਤਾ ਹੋਇਆ ਸੀ। ਉਨ੍ਹਾਂ ਤੇ ਟਰੰਪ ਨੇ ਸੌਦੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਟਰੰਪ ਨੇ ਸਿਰਫ ਇੰਨਾ ਹੀ ਕਿਹਾ ਕਿ ਅਸੀਂ ਚੀਨ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਹ ਕਦਮ ਮਈ ਦੇ ਸ਼ੁਰੂ ’ਚ ਜੇਨੇਵਾ ’ਚ ਅਮਰੀਕਾ-ਚੀਨ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ। ਉਦੋਂ ਦੋਵਾਂ ਧਿਰਾਂ ਨੇ ਵੱਡੇ ਪੱਧਰ ’ਤੇ ਟੈਰਿਫ ਵਾਧੇ ਨੂੰ ਮੁਲਤਵੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ- 'ਜੈ ਹਿੰਦ, ਜੈ ਭਾਰਤ !', ISS ਪਹੁੰਚਦਿਆਂ ਹੀ ਸ਼ੁਭਾਂਸ਼ੂ ਨੇ ਦੇਸ਼ ਵਾਸੀਆਂ ਦੇ ਨਾਂ ਹਿੰਦੀ 'ਚ ਭੇਜਿਆ 'ਖ਼ਾਸ' ਸੰਦੇਸ਼
ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਇਕ ਭਾਰਤੀ ਟੀਮ ਵੀਰਵਾਰ ਅਮਰੀਕਾ ਨਾਲ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਵਾਸ਼ਿੰਗਟਨ ਪਹੁੰਚੀ ਸੀ। ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਨੇ 2 ਅਪ੍ਰੈਲ ਨੂੰ ਐਲਾਨੇ ਗਏ ਉੱਚ ਟੈਰਿਫਾਂ ਨੂੰ 9 ਜੁਲਾਈ ਤੱਕ ਮੁਅੱਤਲ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- ਭਾਰਤ ਨਾਲ ਖੁੱਲ੍ਹਾ ਵਪਾਰ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਈ ਸ਼ੈਫਾਲੀ ਜ਼ਰੀਵਾਲਾ, ਇੰਝ ਕਰਦੀ ਸੀ ਕਮਾਈ
NEXT STORY