ਨਵੀਂ ਦਿੱਲੀ- ਆਈ.ਬੀ.ਐੱਮ. ਇੰਡੀਆ ਨੇ ਹਾਲ ਹੀ ਵਿਚ ਆਈ.ਬੀ.ਐੱਮ. ਥਿੰਕ-2024 ਈਵੈਂਟ ਕਰਵਾਇਆ। ਇਸ ਵਿਚ ਆਈ.ਬੀ.ਐੱਮ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਪਟੇਲ ਨੇ ਟੈਕਨਾਲੋਜੀ ਦੇ ਖੇਤਰ ਵਿਚ ਭਾਰਤ ਜਿਸ ਤਰ੍ਹਾਂ ਤਰੱਕੀ ਕਰ ਰਿਹਾ ਹੈ, ਉਸ ਬਾਰੇ ਦੱਸਿਆ। ਭਾਰਤ ਏ.ਆਈ. ਦੀ ਵੱਧ ਤੋਂ ਵੱਧ ਵਰਤੋਂ ਵਿਚ ਪਹਿਲੇ ਨੰਬਰ ’ਤੇ ਹੈ।
ਆਈ.ਬੀ.ਐੱਮ. ਇੰਡੀਆ ਅਤੇ ਸਾਊਥ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਐੱਮ.ਡੀ. ਸੰਦੀਪ ਪਟੇਲ ਨੇ ਇੱਥੇ ‘ਆਈ.ਬੀ.ਐੱਮ. ਥਿੰਕ’ 2024 ਈਵੈਂਟ ਵਿਚ ਕਿਹਾ ਕਿ ਮੈਂ ਇਸਨੂੰ ਡਿਜੀਟਲ ਇੰਡੀਆ ਦਾ ‘ਨਵਾਂ ਯੁੱਗ’ ਮੰਨਦਾ ਹਾਂ।
ਇਹ ਵੀ ਪੜ੍ਹੋ- ਸਾਥੀ ਦੀ ਗ਼ਲਤੀ ਕਾਰਨ ਜਾਣਾ ਪਿਆ Jail, ਸੰਤ ਸੀਚੇਵਾਲ ਨੇ ਇੰਝ ਕਰਵਾਈ ਵਿਦੇਸ਼ 'ਚ ਫਸੇ ਨੌਜਵਾਨ ਦੀ 'ਘਰ ਵਾਪਸੀ'
59 ਫੀਸਦੀ ਭਾਰਤੀ ਉਦਯੋਗ ਏ.ਆਈ. ਦੀ ਵਰਤੋਂ ਕਰ ਰਹੇ
ਆਈ.ਬੀ.ਐੱਮ. ਵਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਮੌਜੂਦ 59 ਫੀਸਦੀ ਭਾਰਤੀ ਉਦਯੋਗ ਏ.ਆਈ. ਦੀ ਵਰਤੋਂ ਕਰ ਰਹੇ ਹਨ, ਜੋ ਕਿ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਹੈ।
ਤਿੰਨ ਬੁਨਿਆਦੀ ਸਵਾਲਾਂ ’ਤੇ ਵਿਚਾਰ
ਕੰਪਨੀਆਂ ਨੂੰ ਏ.ਆਈ. ਦੀ ਵਰਤੋਂ ਕਰਦੇ ਸਮੇਂ ਤਿੰਨ ਬੁਨਿਆਦੀ ਸਵਾਲਾਂ ’ਤੇ ਵਿਚਾਰ ਕਰਨ ਲਈ ਕਿਹਾ ਜਾਂਦਾ ਹੈ। ਅਸਲ ਜੀਵਨ ਵਿਚ ਇਸ ਨੂੰ ਹੋਰ ਵਿਵਹਾਰਕ ਕਿਵੇਂ ਬਣਾਇਆ ਜਾਵੇ ? ਜ਼ਿੰਮੇਵਾਰੀ ਨਾਲ ਇਸ ਦੀ ਵਰਤੋਂ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ ? ਅਤੇ ਇਸ ਨੂੰ ਰੋਜ਼ਾਨਾ ਦੇ ਕੰਮਾਂ ਵਿਚ ਕਿਵੇਂ ਸਹਿਜੇ ਹੀ ਜੋੜਿਆ ਜਾਵੇ ?
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਅਣਦੇਖਾ ਕਰਨ 'ਤੇ ਪਵੇਗਾ ਪਛਤਾਉਣਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਮੈਟਰੋ ਨੂੰ ਮਿਲੀ ਚਾਲਕ ਰਹਿਤ ‘ਮੇਕ ਇਨ ਇੰਡੀਆ’ ਤਕਨੀਕ ਵਾਲੀ ਟਰੇਨ
NEXT STORY