ਗੰਗਟੋਕ- ਭਾਰਤੀ ਫ਼ੌਜ ਦੀ ਤ੍ਰਿਸ਼ਕਤੀ ਕੋਰ ਨੇ ਉੱਤਰੀ ਸਿੱਕਮ 'ਚ ਭਾਰਤ-ਚੀਨ ਸਰਹੱਦ ਕੋਲ ਲਗਭਗ 15,000 ਫੁੱਟ ਦੀ ਉੱਚਾਈ 'ਤੇ ਸਥਿਤ ਮੁਗੁਥਾਂਗ ਪਿੰਡ 'ਚ 10 ਕਿਲੋਵਾਟ ਦਾ ਸੌਰ ਊਰਜਾ ਪਲਾਂਟ ਸਥਾਪਤ ਕੀਤਾ ਹੈ। ਸੋਮਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ 'ਚ ਕਿਹਾ ਗਿਆ ਕਿ ਇਹ ਪਹਿਲ ਕੇਂਦਰ ਸਰਕਾਰ ਦੇ 'ਵਾਈਬ੍ਰੇਂਟ ਵਿਲੇਜ ਪ੍ਰੋਗਰਾਮ' ਦੇ ਅਨੁਰੂਪ ਹੈ ਅਤੇ ਇਸ ਦਾ ਮਕਸਦ ਬਿਨਾਂ ਰੁਕੇ ਅਤੇ ਟਿਕਾਊ ਬਿਜਲੀ ਸਪਲਾਈ ਯਕੀਨੀ ਕਰ ਕੇ ਦੂਰ-ਦੁਰਾਡੇ ਦੇ ਸਰਹੱਦੀ ਖੇਤਰਾਂ 'ਚ ਜੀਵਨ ਪੱਧਰ 'ਚ ਸੁਧਾਰ ਕਰਨਾ ਹੈ। ਪ੍ਰੈੱਸ ਰਿਲੀਜ਼ ਅਨੁਸਾਰ, ਇਸ ਪਲਾਂਟ ਨਾਲ ਪਿੰਡ ਦੇ ਸਾਰੇ ਘਰਾਂ ਨੂੰ ਬਿਜਲੀ ਮਿਲ ਗਈ ਹੈ। ਇਸ ਨਾਲ ਹੁਣ ਲੋਕ ਪੂਰੇ ਸਾਲ ਉੱਥੇ ਰਹਿ ਸਕਣਗੇ, ਰਾਤ ਦੇ ਸਮੇਂ ਸੁਰੱਖਿਆ ਵਧੇਗੀ ਅਤੇ ਸੰਪਰਕ 'ਚ ਸੁਧਾਰ ਹੋਵੇਗਾ।
ਨਾਲ ਹੀ, ਭਿਆਨਕ ਸਰਦੀਆਂ ਦੌਰਾ ਹੋਣ ਵਾਲੇ ਮੌਸਮੀ ਪਲਾਇਨ ਦੀ ਲੋੜ ਵੀ ਖ਼ਤਮ ਹੋ ਗਈ ਹੈ। ਮੁਗੁਥਾਂਗ ਇਕ ਘੱਟ ਆਬਾਦੀ ਵਾਲਾ ਸਰਹੱਦੀ ਪਿੰਡ ਹੈ, ਜੋ 10 ਪਰਿਵਾਰਾਂ ਦੇ 32 ਵਾਸੀ ਰਹਿੰਦੇ ਹਨ। ਇਸ ਤੋਂ ਪਹਿਲਾਂ, ਸਥਾਈ ਬਿਜਲੀ ਸਪਲਾਈ ਦੀ ਕਮੀ 'ਚ ਪਿੰਡ ਵਾਸੀ ਛੋਟੇ ਨਿੱਜੀ ਸੌਰ ਪੈਨਲਾਂ 'ਤੇ ਨਿਰਭਰ ਸਨ ਅਤੇ ਉਨ੍ਹਾਂ ਨੂੰ ਹਰ ਸਾਲ ਲਗਭਗ 5 ਤੋਂ 6 ਮਹੀਨਿਆਂ ਲਈ ਪਲਾਇਨ ਕਰਨਾ ਪੈਂਦਾ ਸੀ। ਪਿੰਡ ਵਾਸੀਆਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ, ਭਾਰਤੀ ਫ਼ੌਜ ਦੀ ਤ੍ਰਿਸ਼ਕਤੀ ਕੋਰ ਨੇ ਸਥਾਨਕ ਭਾਈਚਾਰੇ ਨਾਲ ਮਿਲ ਕੇ ਕੰਮ ਕੀਤਾ ਅਤੇ ਬਿਜਲੀ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਟਿਕਾਊ ਹੱਲ ਲਾਗੂ ਕੀਤਾ। ਬਿਆਨ 'ਚ ਕਿਹਾ ਗਿਆ ਕਿ ਇਸ ਪ੍ਰਾਜੈਕਟ ਨਾਲ ਪਿੰਡ ਵਾਸੀਆਂ ਦੀ ਸਥਿਤੀ ਅਤੇ ਉਨ੍ਹਾਂ ਦੇ ਰਹਿਣ-ਸਹਿਣ 'ਚ ਕਾਫ਼ੀ ਸੁਧਾਰ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਨੇ ਮੰਗੇ ਆਟੋ ਦੇ ਕਾਗਜ਼ ਤਾਂ ਮਰਿਆ ਸੱਪ ਕੱਢ ਲਿਆਇਆ ਡਰਾਈਵਰ! ਫਿਰ ਜੋ ਹੋਇਆ... (Video)
NEXT STORY